Close
Menu

ਕੈਮਰੂਨ ਦਾ ਸੈਨਿਕ ਜਹਾਜ਼ ਸਮੁੰਦਰ ਵਿਚ ਡੁੱਬਿਆ, ਦਰਜਨਾਂ ਲੋਕ ਲਾਪਤਾ

-- 17 July,2017

ਯਾਉਂਦੇ— ਸੁਰੱਖਿਆ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਕਿ ਰੈਪਿਡ ਇੰਟਰਵੇਸ਼ਨ ਬ੍ਰਿਗੇਡ ਦੇ ਦਰਜਨਾਂ ਸੈਨਿਕਾਂ ਨੂੰ ਲੈ ਜਾ ਰਿਹਾ ਕੈਮਰੂਨ ਦਾ ਇਕ ਸੈਨਿਕ ਜਹਾਜ਼ ਦੇਸ਼ ਦੇ ਦੱਖਣੀ-ਪੱਛਮੀ ਤੱਟ ‘ਤੇ ਡੁੱਬ ਗਿਆ, ਜਿਸ ਕਾਰਨ ਦਰਜਨਾਂ ਸੈਨਿਕ ਲਾਪਤਾ ਹੋ ਗਏ। ਉਨ੍ਹਾਂ ਮੁਤਾਬਕ ਇਹ ਜਹਾਜ਼ ਕਲ ਲਿੰਬੇ ਅਤੇ ਬਕਾਸੀ ਸ਼ਹਿਰ ਵਿਚ ਡੁੱਬ ਗਿਆ ਸੀ। ਇਕ ਕਰਨਲ ਸਮੇਤ ਦਰਜਨਾਂ ਸੈਨਿਕ ਉਸ ਵਿਚ ਸਵਾਰ ਸਨ। ਰੈਪਿਡ ਇੰਟਰਵੇਂਸ਼ਨ ਬ੍ਰਿਗੇਡ ਉੱਤਰੀ ਖੇਤਰ ਵਿਚ ਅੱਤਵਾਦੀ ਸੰਗਠਨ ਬੋਕੋਹਰਾਮ ਦੇ ਜਿਹਾਦੀਆਂ ਵਿਰੁੱਧ ਲੜਾਈ ਵਿਚ ਮੁੱਖ ਰੂਪ ਨਾਲ ਮੋਰਚਾ ਸੰਭਾਲਦਾ ਹੈ। ਸੂਤਰ ਨੇ ਦੱਸਿਆ,” ਸੈਨਾ ਨੇ ਤਲਾਸ਼ੀ ਸ਼ੁਰੂ ਕਰ ਦਿੱਤੀ ਹੈ।” ਜਦਕਿ ਕੈਮਰੂਨ ਸੈਨਾ ਨਾਲ ਜੁੜੇ ਇਕ ਹੋਰ ਸੂਤਰ ਨੇ ਦੱਸਿਆ ਕਿ ਘੱਟ ਤੋਂ ਘੱਟ ਇਕ ਬੌਡੀ ਬਰਾਮਦ ਕਰ ਲਈ ਗਈ ਹੈ। ਸੈਨਿਕਾਂ ਦੇ ਨਾਲ-ਨਾਲ ਉਹ ਜਹਾਜ਼ ਬਕਾਸੀ ਟਾਪੂ ਦੇ ਇਕ ਸੈਨਿਕ ਅੱਡੇ ‘ਤੇ ਨਿਰਮਾਣ ਕੰਮ ਲਈ ਜਾਰੀ ਉਪਕਰਨਾਂ ਨੂੰ ਵੀ ਲੈ ਜਾ ਰਿਹਾ ਸੀ। ਬੋਕੋ ਹਰਾਮ ਆਏ ਦਿਨ ਕੈਮਰੂਨ, ਚਾਡ ਅਤੇ ਨਾਈਜ਼ਰ ਵਿਚ ਹਮਲੇ ਕਰਦਾ ਰਹਿੰਦਾ ਹੈ। ਕੈਮਰੂਨ ਦੇ ਉੱਤਰੀ ਖੇਤਰ ਵਿਚ ਹਿੰਸਾ ਦੇ ਡਰ ਨਾਲ ਲਗਭਗ ਦੋ ਲੱਖ ਲੋਕ ਆਪਣੇ ਪਿੰਡ ਛੱਡ ਕੇ ਜਾ ਚੁੱਕੇ ਹਨ।

Facebook Comment
Project by : XtremeStudioz