Close
Menu

ਕੈਲੀਫੋਰਨੀਆ ‘ਚ ਜੰਗਲ ਦੀ ਅੱਗ ਤੋਂ ਪੀੜਤਾਂ ਦੀ ਮਦਦ ਕਰਨਗੇ ਟਰੰਪ

-- 12 October,2017

ਵਾਸ਼ਿੰਗਟਨ — ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਸੰਘੀ ਸਰਕਾਰ ਕੈਲੀਫੋਰਨੀਆ ਵਿਚ ਜੰਗਲ ਦੀ ਅੱਗ ਤੋਂ ਪ੍ਰਭਾਵਿਤ ਲੋਕਾਂ ਦੀ ਹਰ ਸੰਭਵ ਮਦਦ ਕਰੇਗੀ। ਇਸ ਇਲਾਕੇ ਵਿਚ ਜੰਗਲ ‘ਚ ਲੱਗੀ ਅੱਗ ਨੇ ਕਾਫੀ ਤਬਾਹੀ ਮਚਾਈ ਹੈ। ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਬੀਤੀ ਰਾਤ ਕੈਲੀਫੋਰਨੀਆ ਦੇ ਗਵਰਨਰ ਜੈਰੀ ਬਰਾਊਨ ਨਾਲ ਗੱਲ ਕਰ ਕੇ ਇਹ ਦੱਸਿਆ ਕਿ ਸੰਘੀ ਸਰਕਾਰ ਉੱਥੋਂ ਦੇ ਲੋਕਾਂ ਨਾਲ ਖੜ੍ਹੀ ਹੈ। 
ਦੱਸਣ ਯੋਗ ਹੈ ਕਿ ਉੱਤਰੀ ਕੈਲੀਫੋਰਨੀਆ ‘ਚ ਜੰਗਲ ਦੀ ਅੱਗ ਕਾਰਨ 17 ਲੋਕਾਂ ਦੀ ਮੌਤ ਹੋ ਗਈ, ਜਦਕਿ 2000 ਤੋਂ ਵਧ ਰਿਹਾਇਸ਼ੀ ਅਤੇ ਕਾਰੋਬਾਰੀ ਢਾਂਚਿਆਂ ਨੂੰ ਨੁਕਸਾਨ ਪਹੁੰਚਿਆ। ਅਮਰੀਕੀ ਰਾਸ਼ਟਰਪਤੀ ਨੇ ਇਸ ਦੇ ਨਾਲ ਹੀ ਕਿਹਾ ਕਿ ਉਹ ਲਾਸ ਵੇਗਾਸ ਵਿਚ ਹੋਈ ਗੋਲੀਬਾਰੀ ‘ਚ ਮਾਰੇ ਗਏ ਅਤੇ ਜ਼ਖਮੀ ਲੋਕਾਂ ਅਤੇ ਹਾਰਵੇ, ਇਰਮਾ ਅਤੇ ਮਾਰੀਆ ਤੂਫਾਨ ਕਾਰਨ ਪ੍ਰਭਾਵਿਤ ਲੋਕਾਂ ਲਈ ਪ੍ਰਾਰਥਨਾ ਕਰ ਰਹੇ ਹਨ।

Facebook Comment
Project by : XtremeStudioz