Close
Menu

ਕੋਵਰਿਗ ਦੀ ਰਿਹਾਈ ਲਈ ਪੰਦਰਾਂ ਅਮਰੀਕੀ ਵਿਦਵਾਨਾਂ ਨੇ ਚੀਨ ਤੋਂ ਕੀਤੀ ਮੰਗ

-- 12 March,2019

ਵਾਸਿੰਗਟਨ, 12 ਮਾਰਚ : ਚੀਨ ਦੀ ਉੱਘੀ ਟੈਕਨੀਕਲ ਐਗਜ਼ੈਕਟਿਵ ਨੂੰ ਕੈਨੇਡਾ ਵਿੱਚ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਬਦਲਾਲਊ ਕਾਰਵਾਈ ਤਹਿਤ ਚੀਨ ਵੱਲੋਂ ਨਜ਼ਰਬੰਦ ਕੀਤੇ ਗਏ ਕੈਨੇਡੀਅਨ ਨੂੰ ਰਿਹਾਅ ਕਰਨ ਦੀ ਪੰਦਰਾਂ ਉੱਘੇ ਅਮਰੀਕੀ ਵਿਦੇਸ਼ ਨੀਤੀ ਮਾਹਿਰਾਂ ਵੱਲੋਂ ਮੰਗ ਕੀਤੀ ਗਈ। 
ਇਨ੍ਹਾਂ ਵਿਦਵਾਨਾਂ ਤੇ ਥਿੰਕ ਟੈਂਕ ਐਗਜੈ਼ਕਟਿਵਜ਼ ਨੇ ਸਾਂਝੇ ਤੌਰ ਉੱਤੇ ਬਿਆਨ ਜਾਰੀ ਕਰਕੇ ਇਹ ਮੰਗ ਕੀਤੀ ਕਿ ਮਾਈਕਲ ਕੋਵਰਿਗ ਨੂੰ ਨਜ਼ਰਬੰਦ ਕੀਤਾ ਜਾਣਾ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਆਖਿਆ ਕਿ ਮਾਈਕਲ ਦੀ ਗ੍ਰਿਫਤਾਰੀ ਦਾ ਅਮਰੀਕਾ ਤੇ ਚੀਨ ਦਰਮਿਆਨ ਸਕਾਰਾਤਮਕ ਸਬੰਧਾਂ ਲਈ ਯਤਨ ਕਰ ਰਹੇ ਲੋਕਾਂ ਉੱਤੇ ਨਕਾਰਾਤਮਕ ਅਸਰ ਪੈ ਸਕਦਾ ਹੈ। 
ਇਹ ਵੀ ਆਖਿਆ ਗਿਆ ਕਿ ਕੋਵਰਿਗ ਏਸ਼ੀਆਈ ਮਾਮਲਿਆਂ ਦਾ ਮਾਹਿਰ ਹੈ ਤੇ ਇੰਟਰਨੈਸ਼ਨਲ ਕ੍ਰਾਇਸਿਸ ਗਰੁੱਪ ਥਿੰਕ ਟੈਂਕ ਨਾਲ ਕੰਮ ਕਰਦਾ ਹੈ। ਚੀਨ ਨੇ ਕੋਵਰਿਗ ਤੇ ਇੱਕ ਹੋਰ ਕੈਨੇਡੀਅਨ ਨੂੰ 10 ਦਸੰਬਰ ਨੂੰ ਗ੍ਰਿਫਤਾਰ ਕੀਤਾ ਸੀ। ਜ਼ਾਹਿਰਾ ਤੌਰ ਉੱਤੇ ਇਹ ਗ੍ਰਿਫਤਾਰੀ ਹੁਆਵੇਈ ਦੀ ਐਗਜ਼ੈਕਟਿਵ ਮੈਂਗ ਵਾਨਜ਼ੋਊ ਦੀ ਰਿਹਾਈ ਲਈ ਕੈਨੇਡਾ ਉੱਤੇ ਦਬਾਅ ਪਾਉਣ ਵਾਸਤੇ ਕੀਤੀ ਗਈ ਸੀ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਮੈਂਗ ਨੂੰ ਕੈਨੇਡਾ ਵੱਲੋਂ ਅਮਰੀਕਾ ਦੇ ਕਹਿਣ ਉੱਤੇ ਗ੍ਰਿਫਤਾਰ ਕੀਤਾ ਗਿਆ ਸੀ। ਅਮਰੀਕਾ ਫਰਾਡ ਸਬੰਧੀ ਲੱਗੇ ਦੋਸਾਂ ਲਈ ਮੈਂਗ ਦੀ ਹਵਾਲਗੀ ਚਾਹੁੰਦਾ ਹੈ। 
ਕੋਵਰਿਗ ਦੀ ਰਿਹਾਈ ਦੀ ਮੰਗ ਕਰਨ ਵਾਲਿਆਂ ਵਿੱਚ ਹਾਰਵਰਡ ਤੋਂ ਨਿਕੋਲਸ ਬਰਨਜ਼, ਪ੍ਰਿੰਸਟਨ ਤੋਂ ਐਨੇ-ਮੈਰੀ ਤੇ ਬਰੁਕਿੰਗ ਇੰਸਟੀਚਿਊਟ ਤੋਂ ਰਿਟਾਇਰਡ ਅਮਰੀਕੀ ਜਨਰਲ ਜੌਹਨ ਐਲਨ ਸ਼ਾਮਲ ਹਨ। ਜਿ਼ਕਰਯੋਗ ਹੈ ਕਿ ਕੋਵਰਿਗ ਤੇ ਕੈਨੇਡੀਅਨ ਕਾਰੋਬਾਰੀ ਮਾਈਕਲ ਸਪੇਵਰ ਨੂੰ ਜਦੋਂ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਉਨ੍ਹਾਂ ਨੂੰ ਕਿਸੇ ਵਕੀਲ ਨਾਲ ਵੀ ਨਹੀਂ ਮਿਲਾਇਆ ਗਿਆ, ਜਿਹੜਾ ਉਨ੍ਹਾਂ ਦੀ ਪੈਰਵੀ ਕਰ ਸਕੇ।

Facebook Comment
Project by : XtremeStudioz