Close
Menu

ਗਾਂਧੀ ਪਰਿਵਾਰ 34 ਸਾਲਾਂ ਤੱਕ ਸੱਜਣ ਕੁਮਾਰ ਨੂੰ ਬਚਾਉਣ ਲਈ ਸਿੱਖਾਂ ਕੋਲੋਂ ਮੁਆਫੀ ਮੰਗੇ : ਮਨਜਿੰਦਰ ਸਿੰਘ ਸਿਰਸਾ

-- 31 December,2018

ਹੁਣ ਵਾਰੀ ਟਾਈਟਲਰ ਤੇ ਕਮਲਨਾਥ ਦੀ

ਨਵੀਂ ਦਿੱਲੀ, 31 ਦਸੰਬਰ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ ਐਸ ਜੀ ਐਮ ਸੀ) ਦੇ ਜਨਰਲ ਸਕੱਤਰ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਕਿਹਾ ਕਿ ਸਿੱਖਾਂ ਦੇ 34 ਸਾਲਾਂ ਦੇ ਸੰਘਰਸ਼ ਨੂੰ ਅੱਜ ਬੂਰ ਪੈ ਗਿਆ ਹੈ ਤੇ 1984 ਦੇ ਸਿੱਖ ਕਤਲੇਆਮ ਦਾ ਦੋਸ਼ੀ ਸੱਜਣ ਕੁਮਾਰ ਅੱਜ ਸਲਾਖਾਂ ਪਿੱਛੇ ਚਲਾ ਗਿਆ ਹੈ ਤੇ ਹੁਣ ਗਾਂਧੀ ਪਰਿਵਾਰ ਨੂੰ ਇਸ ਦੋਸ਼ੀ ਨੁੰ 34 ਸਾਲ ਤੱਕ ਬਚਾਉਣ ਵਾਸਤੇ ਸਿੱਖ ਭਾਈਚਾਰੇ ਤੇ ਦੇਸ਼ ਵਾਸੀਆਂ ਕੋਲੋਂ ਮੁਆਫੀ ਮੰਗਣੀ ਚਾਹੀਦੀ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ  ਸ੍ਰੀ ਸਿਰਸਾ ਨੇ ਕਿਹਾ ਕਿ ਭਾਵੇਂ 34 ਸਾਲਾਂ ਦਾ ਦਰਦ  ਅਤੇ ਪੀੜਾ ਖਤਮ ਨਹੀਂ ਹੋ ਸਕਦੀ ਪਰ ਸੱਜਣ ਕੁਮਾਰ ਦੇ ਜੇਲ• ਜਾਣ ਦੇ ਅੱਜ ਦੇ ਘਟਨਾਕ੍ਰਮ ਨੇ ਸਿੱਖਾਂ ਦੇ ਜ਼ਖ਼ਮਾ ‘ਤੇ ਮੱਲ•ਮ ਲਾਉਣ ਦਾ ਕੰਮ 
ਕੀਤਾ ਹੈ  ਤੇ ਇਹ ਪੀੜਤਾਂ ਤੇ ਉਹਨਾਂ  ਦੇ ਪਰਿਵਾਰਾਂ ਲਈ ਵੱਡੀ ਰਾਹਤ ਹੈ। ਉਹਨਾਂ ਕਿਹਾ ਕਿ ਅਸਲ ਵਿਚ ਇਹ ਕਾਂਗਰਸ ਪਾਰਟੀ ਦੀ ਹਾਰ ਤੇ ਸਿੱਖ ਭਾਈਚਾਰੇ ਦੀ ਜਿੱਤ ਹੈ।
ਸ੍ਰੀ ਸਿਰਸਾ ਨੇ ਕਿਹਾ ਕਿ ਕਾਂਗਰਸ ਪਾਰਟੀ, ਖਾਸ ਤੌਰ ‘ਤੇ ਗਾਂਧੀ ਪਰਿਵਾਰ ਨੇ ਸੱਜਣ ਕੁਮਾਰ ਨੂੰ ਬਚਾਉਣ ਦੇ ਬਹੁਤ ਯਤਨ ਕੀਤੇ ਅਤੇ ਇਸਨੇ ਕਪਿਲ ਸਿੱਬਲ ਦੇ ਪੁੱਤਰ ਸਮੇਤ ਇਯਦੇ ਸੀਨੀਅਰ ਆਗੂਆਂ ਦੀ ਡਿਊਟੀ ਅਦਾਲਤ ਵਿਚ ਇਹਨਾਂ ਦੋਸ਼ੀਆਂ ਨੂੰ ਬਚਾਉਣ ਵਾਸਤੇ ਲਗਾਈ ਪਰ ਆਖਿਰਕਾਰ ਕਾਨੂੰਨ ਨੇ ਇਹਨਾਂ ਨੂੰ ਆਪਣੀ ਗ੍ਰਿਫਤ ਵਿਚ ਲੈ ਲਿਆ।  ਉਹਨਾਂ ਕਿਹਾ ਕਿ 2018 ਦਾ ਇਹ ਦਿਨ ਦੇਸ਼ ਦੇ ਇਤਿਹਸ ਵਿਚ ਇਤਿਹਾਸਕ ਬਣ ਗਿਅ ਾਹੈ। ਉਹਨਾਂ ਕਿਹਾ ਕਿ ਸੱਜਣ ਕੁਮਾਰ ਤੋਂ ਬਾਅਦ ਹੁਣ ਜਗਦੀਸ਼ ਟਾਈਟਲਰ ਤੇ ਕਮਲਨਾਥ ਦੀ ਵਾਰੀ ਹੈ ਤੇ ਉਹ ਯਕੀਨੀ ਬਣਾਉਣਗੇ ਕਿ  ਉਹਨਾਂ ‘ਤੇ ਮੁਕੱਦਮਾ ਚੱਲੇ ਤੇ ਉਹਨਾਂ ਨੂੰ ਅਦਾਲਤ ਵੱਲੋਂ ਜੇਲ• ਭੇਜਿਆ ਜਾਵੇ। ਉਹਨਾਂ ਕਿਹਾ ਕਿ ਡੀ ਐਸ ਜੀ ਐਮ ਸੀ ਨੇ ਪਹਿਲਾਂ ਹੀ ਐਸ ਆਈ ਟੀ ਕੋਲ ਲਿਖਤੀ ਸ਼ਿਕਾਇਤ ਕੀਤੀ ਹੈ ਤੇ ਕਮਲਨਾਥ ਖਿਲਾਫ ਕੇਸ ਦਰਜ ਵਾਸਤੇ ਕਿਹਾ ਹੈ ਤੇ ਅਸੀਂ ਯਕੀਨੀ ਬਣਾਵਾਂਗੇ ਕਿ ਇਹ ਕੇਸ ਨਤੀਜੇ ਤੱਕ ਪਹੁੰਚੇ।
ਸ੍ਰੀ ਸਿਰਸਾ ਨੇ ਮੁੜ ਦੁਹਰਾਇਆ ਕਿ ਸ੍ਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ, ਡੀ ਐਸ ਜੀ ਐਮ ਸੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੀੜਤਾਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਹਰ ਸਹਾਇਤਾ ਪ੍ਰਦਾਨ ਕਰੇਗੀ ਭਾਵੇਂ ਉਹ ਕਾਨੂੰਨੀ ਹੋਵੇ ਜਾਂ ਆਰਥਿਕ ਤੇ ਯਕੀਨੀ ਬਣਾਏਗੀ  ਕਿ 1984 ਕਤਲੇਆਮ ਦੇ ਦੋਸ਼ੀਆਂ ਖਿਲਾਫ ਕੇਸ ਨਤੀਜੇ ਤੱਕ ਪਹੁੰਚਣ। 

 

Facebook Comment
Project by : XtremeStudioz