Close
Menu
Breaking News:

ਗਾਜ਼ਾ ਵਿੱਚ ਹਿੰਸਕ ਝੜਪਾਂ; 52 ਫਲਸਤੀਨੀ ਹਲਾਕ

-- 15 May,2018

ਯੇਰੋਸ਼ਲਮ, 15 ਮਈ
ਇਥੇ ਵਿਵਾਦਤ ਅਮਰੀਕੀ ਸਫਾਰਤਖਾਨਾ ਖੁੱਲ੍ਹਣ ਤੋਂ ਕੁੱਝ ਘੰਟੇ  ਪਹਿਲਾਂ ਅੱਜ ਗਾਜ਼ਾ ਪੱਟੀ ਦੀ ਸਰਹੱਦ ’ਤੇ ਹੋਈਆਂ ਹਿੰਸਕ ਝੜਪਾਂ ਦੌਰਾਨ ਇਜ਼ਰਾਇਲੀ ਗੋਲੀਬਾਰੀ ਵਿੱਚ 52 ਫਲਸਤੀਨੀ ਮਾਰੇ ਗਏ ਅਤੇ 772 ਜ਼ਖ਼ਮੀ ਹੋ ਗਏ।
ਅਮਰੀਕੀ ਸਫਾਰਤਖਾਨਾ ਖੋਲ੍ਹੇ ਜਾਣ ਤੋਂ ਗੁੱਸੇ ਵਿੱਚ ਆਏ ਪ੍ਰਦਰਸ਼ਨਕਾਰੀਆਂ ਨੇ ਟਾਇਰਾਂ ਨੂੰ ਅੱਗ ਲਾ ਦਿੱਤੀ ਅਤੇ ਸਰਹੱਦ ’ਤੇ ਤਾਇਨਾਤ ਫੌਜ ’ਤੇ ਅੱਗ ਦੇ ਗੋਲੇ ਸੁੱਟੇ। ਫੌਜ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਤਿੰਨ ਫਲਸਤੀਨੀਆਂ ਨੂੰ ਮਾਰ ਮੁਕਾਇਆ ਜਿਹੜੇ ਬੰਬ ਲਾਉਣ ਦੀ ਕੋਸ਼ਿਸ਼ ਕਰ ਰਹੇ ਸੀ। ਗਾਜ਼ਾ ਦੇ ਸਿਹਤ ਮੰਤਰੀ ਨੇ ਦੱਸਿਆ ਕਿ ਲਗਪਗ 52 ਫਲਸਤੀਨੀ ਮਾਰੇ ਗਏ ਜਿਨ੍ਹਾਂ ਵਿੱਚ ਪੰਜ ਨਬਾਲਗ ਹਨ। ਵਿਰੋਧ ਵਜੋਂ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਸਰਹੱਦ ’ਤੇ ਇਕੱਠੇ ਹੋ ਗਏ ਸੀ ਜਦੋਂ ਕਿ ਪੱਥਰ ਸੁੱਟਣ ਵਾਲੇ ਕੁਝ ਫਲਸਤੀਨੀ ਸੁਰੱਖਿਆ ਕੰਧ ਵੱਲ ਵਧ ਰਹੇ ਸਨ ਤੇ ਉਸ ਨੂੰ ਤੋੜਨਾ ਚਾਹੁੰਦੇ ਸਨ। ਦੂਜੇ ਪਾਸੇ ਇਜ਼ਰਾਇਲੀ ਫੌਜ ਨੇ ਮੋਰਚਾ ਸੰਭਾਲਿਆ ਹੋਇਆ ਸੀ।  ਇਜ਼ਰਾਇਲੀ ਫੌਜ ਨੇ ਕਿਹਾ ਕਿ ਲਗਪਗ 10 ਹਜ਼ਾਰ ਲੋਕਾਂ ਦੀ ਭੀੜ ਸਰਹੱਦ ’ਤੇ ਵੱਖ ਵੱਖ ਥਾਵਾਂ ’ਤੇ ਜਮ੍ਹਾਂ ਸੀ ਅਤੇ ਹੋਰ ਲੋਕ ਕੰਧ ਤੋਂ ਅੱਧਾ ਕਿਲੋਮੀਟਰ ਦੂਰ ਜਮ੍ਹਾਂ ਸਨ। ਫੌਜ ਦੰਗਾਕਾਰੀਆਂ ਨਾਲ  ਵਾਲੇ ਤਰੀਕਿਆਂ ਨਾਲ ਸਿੱਝ ਰਹੀ ਸੀ।
ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ 6 ਦਸੰਬਰ ਨੂੰ ਇਸ ਵਿਵਾਦਤ ਸ਼ਹਿਰ ਨੂੰ ਇਜ਼ਰਾਈਲ ਦੀ ਰਾਜਧਾਨੀ ਵਜੋਂ ਮਾਨਤਾ ਦਿੱਤੀ ਸੀ। ਅਮਰੀਕਾ ਦੇ ਉਪ ਵਿਦੇਸ਼ ਮੰਤਰੀ ਜਾਨ ਸੁੱਨੀਵਾਨ ਸਫਾਰਤਖਾਨੇ ਦਾ ਉਦਘਾਟਨ ਕਰਨ ਲਈ ਆਉਣ ਵਾਲੇ ਅਮਰੀਕੀ ਵਫ਼ਦ ਦੀ ਅਗਵਾਈ ਕਰਨਗੇ। ਵਫ਼ਦ ਵਿੱਚ ਅਮਰੀਕੀ ਰਾਸ਼ਟਰਪਤੀ ਦੀ ਧੀ ਇਵਾਂਕਾ ਅਤੇ ਉਸ ਦਾ ਪਤੀ ਜਾਰੇਡ ਕੁਸ਼ਨਰ ਅਤੇ ਵਿੱਤ ਮੰਤਰੀ ਸਟੀਵਨ ਨਿਊਚਿਨ ਵੀ ਸ਼ਾਮਲ ਹਨ। ਇਜ਼ਰਾਇਲੀ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਜਿਨ੍ਹਾਂ ਨੇ ਟਰੰਪ ਦੇ ਇਸ ਫੈਸਲੇ ਨੂੰ ਇਤਿਹਾਸਕ ਕਰਾਰ ਦਿੱਤਾ ਸੀ ਨੇ ਕੱਲ੍ਹ ਅਮਰੀਕੀ ਵਫ਼ਦ ਦਾ ਸਵਾਗਤ ਕੀਤਾ ਸੀ।
ਦੂਜੇ ਪਾਸੇ ਫਲਸਤੀਨ ਸਰਕਾਰ ਨੇ ਗਾਜ਼ਾ ਪੱਟੀ ਸਰਹੱਦ ’ਤੇ ਹੋਏ ਕਤਲੇਆਮ ਲਈ ਇਜ਼ਰਾਈਲ ਨੂੰ ਦੋਸ਼ੀ ਠਹਿਰਾਇਆ ਹੈ। ਸਰਕਾਰੀ ਬੁਲਾਰੇ ਯੂਸੁਫ਼-ਅਲ-ਮੁਹਿਮੂਦ ਨੇ ਬਿਆਨ ਜਾਰੀ ਕਰਦਿਆਂ ਗਾਜ਼ਾ ਵਿੱਚ ਕਤਲੇਆਮ ਨੂੰ ਰੋਕਣ ਲਈ ਕੌਮਾਂਤਰੀ ਦਖ਼ਲ ਦੀ ਮੰਗ ਕੀਤੀ ਹੈ।

Facebook Comment
Project by : XtremeStudioz