Close
Menu

ਗੋਲ ਕਰਨ ‘ਚ ਸ਼ੇਤਰੀ ਨੇ ਕੀਤੀ ਮੇਸੀ ਦੀ ਬਰਾਬਰੀ

-- 11 June,2018

ਮੁੰਬਈ- ਭਾਰਤੀ ਫੁੱਟਬਾਲ ਟੀਮ ਦੇ ਕਪਤਾਨ ਤੇ ਸਟਾਰ ਸਟ੍ਰਾਈਕਰ ਸੁਨੀਲ ਸ਼ੇਤਰੀ ਦੇ ਡਬਲ ਨਾਲ ਭਾਰਤ ਨੇ ਕੀਨੀਆ ਨੂੰ ਐਤਵਾਰ ਨੂੰ 2-0 ਨਾਲ ਹਰਾ ਕੇ ਚਾਰ ਦੇਸ਼ਾਂ ਦਾ ਹੀਰੋ ਇੰਟਰਕਾਂਟੀਨੈਂਟਲ ਕੱਪ ਫੁੱਟਬਾਲ ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ। 33 ਸਾਲਾ ਸ਼ੇਤਰੀ ਦਾ ਇਹ 102ਵਾਂ ਕੌਮਾਂਤਰੀ ਮੁਕਾਬਲਾ ਸੀ। ਸ਼ੇਤਰੀ ਇਸਦੇ ਨਾਲ ਹੀ ਅਰਜਨਟੀਨਾ ਦੇ ਚਮਤਕਾਰੀ ਸਟ੍ਰਾਈਕਰ ਲਿਓਨਿਲ ਮੇਸੀ ਦੇ 64 ਕੌਮਾਂਤਰੀ ਗੋਲਾਂ ਦੀ ਬਰਾਬਰੀ ‘ਤੇ ਪਹੁੰਚ ਗਿਆ ਹੈ। ਮੌਜੂਦਾ ਕੌਮਾਂਤਰੀ ਖਿਡਾਰੀਆਂ ਵਿਚ ਹੁਣ ਸਿਰਫ ਪੁਰਤਗਾਲ ਦਾ ਕ੍ਰਿਸਟੀਆਨੋ ਰੋਨਾਲਡੋ 81 ਗੋਲਾਂ ਨਾਲ ਸ਼ੇਤਰੀ ਤੇ ਮੇਸੀ ਤੋਂ ਅੱਗੇ ਹੈ। ਇਸ ਮੈਚ ਤੋਂ ਪਹਿਲੇ ਸ਼ੇਤਰੀ ਦੇ ਨਾਂ ਕੌਮਾਂਤਰੀ ਫੁੱਟਬਾਲ ‘ਚ 62 ਗੋਲ ਸਨ। ਸੁਨੀਲ ਸ਼ੇਤਰੀ ਨੇ 8ਵੇਂ ਤੇ 29ਵੇਂ ਮਿੰਟ ਵਿਚ ਗੋਲ ਕਰ ਕੇ ਭਾਰਤ ਦੀ ਜਿੱਤ ਤੈਅ ਕਰ ਦਿੱਤੀ ਸੀ।
ਭਾਰਤ ਨੇ ਕੀਨੀਆ ਨੂੰ ਲੀਗ ਗੇੜ ਵਿਚ ਵੀ 3-0 ਨਾਲ ਹਰਾਇਆ ਸੀ ਤੇ ਹੁਣ ਫਾਈਨਲ ਵਿਚ ਉਸ ਨੂੰ ਦੋ ਗੋਲਾਂ ਨਾਲ ਹਾਰਿਆ। ਭਾਰਤ ਨੇ ਲੀਗ ਗੇੜ ਵਿਚ ਕੀਨੀਆ ਨੂੰ ਹਰਾਉਣ ਤੋਂ ਇਲਾਵਾ ਚੀਨੀ ਤਾਈਪੇ ਨੂੰ 5-0 ਨਾਲ ਹਰਾਇਆ ਸੀ ਪਰ ਉਸ ਨੂੰ ਨਿਊਜ਼ੀਲੈਂਡ ਤੋਂ 1-2 ਨਾਲ ਹਾਰ ਝੱਲਣੀ ਪਈ। ਸ਼ੇਤਰੀ ਨੇ ਤਾਈਪੇ ਵਿਰੁੱਧ ਤਿੰਨ ਗੋਲ, ਕੀਨੀਆ ਵਿਰੁੱਧ ਦੋ ਗੋਲ, ਨਿਊਜ਼ੀਲੈਂਡ ਵਿਰੁੱਧ ਇਕ ਗੋਲ ਤੇ ਫਾਈਨਲ ਵਿਚ ਦੋ ਗੋਲ ਕੀਤੇ। ਸ਼ੇਤਰੀ ਨੇ ਟੂਰਨਾਮੈਂਟ ਵਿਚ ਕੁਲ 8 ਗੋਲ ਕੀਤੇ ਤੇ ਇਕੱਲੇ ਆਪਣੇ ਦਮ ‘ਤੇ ਭਾਰਤ ਨੂੰ ਖਿਤਾਬੀ ਜਿੱਤ ਦਿਵਾਈ।

Facebook Comment
Project by : XtremeStudioz