Close
Menu
Breaking News:

ਚੀਨ ਦੇ ਬੈਂਕ ਵੱਲੋਂ ਭਾਰਤ ਬਾਰੇ ਪਹਿਲਾ ਨਿਵੇਸ਼ ਫੰਡ ਲਾਂਚ

-- 15 May,2018

ਪੇਈਚਿੰਗ, 15 ਮਈ
ਚੀਨ ਦੇ ਇੰਡਸਟਰੀਅਲ ਐਂਡ ਕਮਰਸ਼ੀਅਲ ਬੈਂਕ (ਆਈਸੀਬੀਸੀ) ਨੇ ਭਾਰਤ ’ਤੇ ਕੇਂਦਰਤ ਪਹਿਲਾ ਜਨਤਕ ਨਿਵੇਸ਼ ਫੰਡ ਲਾਂਚ ਕੀਤਾ ਹੈ। ਬੈਂਕ ਨੇ ਕਿਹਾ ਹੈ ਕਿ ਦੋਹਰੇ ਅੰਕੜੇ ਦੀ ਵਿਕਾਸ ਦਰ ਦੀ ਸੰਭਾਵਨਾ ਕਰਕੇ ਚੀਨੀ ਨਿਵੇਸ਼ਕਾਰਾਂ ਨੂੰ ਭਾਰਤੀ ਬਾਜ਼ਾਰ ਬਿਹਤਰੀਨ ਮੌਕੇ ਪ੍ਰਦਾਨ ਕਰ ਰਿਹਾ ਹੈ। ਆਈਸੀਬੀਸੀ ਕਰਜ਼ੇ ਦੇਣ ਵਾਲਾ ਚੀਨ ਦਾ ਸਭ ਤੋਂ ਵੱਡਾ ਬੈਂਕ ਹੈ। ਫੰਡ ਦਾ ਨਾਮ ਇੰਡਸਟਰੀਅਲ ਐਂਡ ਕਮਰਸ਼ੀਅਲ ਬੈਂਕ ਆਫ਼ ਚਾਈਨਾ ਕਰੈਡਿਟ ਸੁਇਸ ਇੰਡੀਆ ਮਾਰਕਿਟ ਫੰਡ ਰੱਖਿਆ ਗਿਆ ਹੈ ਅਤੇ ਇਹ ਭਾਰਤੀ ਬਾਜ਼ਾਰ ’ਤੇ ਆਧਾਰਿਤ ਯੂਰੋਪ ਤੇ ਅਮਰੀਕਾ ਦੇ 20 ਤੋਂ ਵਧ ਐਕਸਚੇਂਜਾਂ ’ਚ ਸੂਚੀਬੱਧ ਐਕਸਚੇਂਜ ਟਰੇਡਿਡ ਫੰਡਾਂ ’ਚ ਨਿਵੇਸ਼ ਕਰੇਗਾ। ਸਰਕਾਰੀ ਗਲੋਬਲ ਟਾਈਮਜ਼ ਦੀ ਰਿਪੋਰਟ ਮੁਤਾਬਕ ਫੰਡ ਭਾਰਤੀ ਅਰਥਚਾਰੇ ਦੇ ਫਿਊਚਰ ’ਚ ਨਿਵੇਸ਼ ਕਰੇਗਾ। ਇਹ ਕਦਮ ਉਸ ਸਮੇਂ ਉਠਾਇਆ ਗਿਆ ਹੈ ਜਦੋਂ ਕਰੀਬ 15 ਕੁ ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦਰਮਿਆਨ ਵੂਹਾਨ ’ਚ ਪਹਿਲਾ ਗ਼ੈਰ ਰਸਮੀ ਸਿਖਰ ਸੰਮੇਲਨ ਹੋਇਆ ਹੈ। ਬੈਂਕ ਨੇ ਫੰਡ ਲਾਂਚ ਕਰਦਿਆਂ ਭਾਰਤੀ ਅਰਥਚਾਰੇ ਦੇ ਵਿਕਾਸ ਬਾਰੇ ਜ਼ਬਰਦਸਤ ਤਸਵੀਰ ਪੇਸ਼ ਕੀਤੀ ਹੈ। ਜ਼ਿਕਰਯੋਗ ਹੈ ਕਿ ਅਪਰੈਲ ’ਚ ਆਈਸੀਬੀਸੀ ਨੇ ਪਹਿਲੀ ਤਿਮਾਹੀ ਦੌਰਾਨ ਕੁੱਲ ਮੁਨਾਫ਼ਾ ਚਾਰ ਫ਼ੀਸਦੀ ਵਧਣ ਦਾ ਐਲਾਨ ਕੀਤਾ ਸੀ।

Facebook Comment
Project by : XtremeStudioz