Close
Menu

ਚੀਨ ਨੇ ਆਪਣੇ ਰਾਜਦੂਤ ਦੇ ਤਿੰੰਨ ਧਿਰੀ ਸਹਿਯੋਗ ਦੇ ਬਿਆਨ ਤੋਂ ਦੂਰੀ ਬਣਾਈ

-- 21 June,2018

ਪੇਈਚਿੰਗ, 21 ਜੂਨ
ਚੀਨ ਨੇ ਸ਼ੰਘਾਈ ਕੋਆਰਪੋਰੇਸ਼ਨ ਆਰਗੇਨਾਈਜ਼ੇਸ਼ਨ (ਐਸਸੀਓ) ਦੇ ਬੈਨਰ ਹੇਠ  ਭਾਰਤ, ਚੀਨ ਅਤੇ ਪਾਕਿਸਤਾਨ ਵਿੱਚ ਤਿੰਨ ਧਿਰੀ ਸਹਿਯੋਗ ਕਾਇਮ ਕਰਨ ਦੇ ਆਪਣੇ ਰਾਜਦੂਤ ਵੱਲੋਂ ਹਾਲ ਹੀ ਵਿੱਚ ਦਿੱਤੇ ਬਿਆਨ ਤੋਂ ਅੱਜ ਦੂਰੀ ਬਣਾ ਲਈ ਹੈ।
ਭਾਰਤ ਵਿੱਚ ਚੀਨ ਦੇ ਰਾਜਦੂਤ ਲੂਓ ਝਾਓਹੂਈ ਨੇ ਸੋਮਵਾਰ ਨੂੰ ਐਸਸੀਓ ਦੇ ਸੁਝਾਅ ਨਾਲ ਭਾਰਤ, ਚੀਨ ਅਤੇ ਪਾਕਿਸਤਾਨ ਵਿੱਚ ਤਿੰਨ ਧਿਰੀ ਸਹਿਯੋਗ ਦੇ ਵਿਚਾਰ ਦਾ ਸਮਰਥਨ ਕਰਦੇ ਹੋਏ ਕਿਹਾ ਸੀ ਕਿ ਇਸ ਨਾਲ ਭਵਿੱਖ ਵਿੱਚ ਨਵੀਂ ਦਿੱਲੀ ਅਤੇ ਇਸਲਾਮਾਬਾਦ ਵਿੱਚ ਦੁਪਾਸੜ ਮੁੱਦਿਆਂ ਨੂੰ ਸੁਲਝਾਉਣ ਅਤੇ ਸ਼ਾਂਤੀ ਕਾਇਮ ਕਰਨ ਵਿੱਚ ਮਦਦ ਮਿਲੇਗੀ।

Facebook Comment
Project by : XtremeStudioz