Close
Menu

ਚੀਨ ਵਿਚ ਹੜ੍ਹ ਨਾਲ 18 ਲੋਕਾਂ ਦੀ ਮੌਤ

-- 17 July,2017

ਬੀਜਿੰਗ— ਚੀਨ ਦ ਉੱਤਰੀ ਪੂਰਬੀ ਜਿਲਿਨ ਸੂਬੇ ਵਿਚ ਹੜ੍ਹ ਕਾਰਨ ਘੱਟ ਤੋਂ ਘੱਟ 18 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ ਕਈ ਲੋਕ ਲਾਪਤਾ ਹਨ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਸੂਬੇ ਦੇ ਮੱਧ ਅਤੇ ਪੂਰਬੀ ਹਿੱਸਿਆਂ ਵਿਚ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਭਾਰੀ ਮੀਂਹ ਕਾਰਨ ਹੜ੍ਹ ਆ ਗਈ। ਸ਼ਹਿਰ ਵਿਚ ਹੜ੍ਹ ਕੰਟਰੋਲ ਅਤੇ ਸੋਕਾ ਰਾਹਤ ਵਿਭਾਗ ਮੁਤਾਬਕ ਜਿਲਿਨ ਸ਼ਹਿਰ ਵਿਚ ਭਾਰੀ ਹੜ੍ਹ ਆਈ ਹੋਈ ਹੈ ਅਤੇ 1,10,000 ਤੋਂ ਜ਼ਿਆਦਾ ਲੋਕਾਂ ਨੂੰ ਸੁਰੱਖਿਅਤ ਸਥਾਨਾਂ ‘ਤੇ ਪਹੁੰਚਾਇਆ ਗਿਆ ਹੈ। ਸਰਕਾਰੀ ਸਮਾਚਾਰ ਏਜੰਸੀ ਮੁਤਾਬਕ ਸ਼ਹਿਰ ਵਿਚ 32,360 ਮੈਂਬਰਾਂ ਦੇ ਦਲ ਨੂੰ ਤਾਇਨਾਤ ਕੀਤਾ ਗਿਆ ਹੈ। ਇਹ ਦਲ ਮਲਵਾ ਹਟਾਉਣ, ਪੁਲਾਂ ਦੀ ਮੁਰੰਮਤ ਕਰਨ, ਘਰਾਂ ਵਿਚ ਫੋਨ ਅਤੇ ਬੀਜਲੀ ਸੇਵਾ ਬਹਾਲ ਕਰਨ ਦੇ ਕੰਮ ਵਿਚ ਜੁਟਿਆ ਹੋਇਆ ਹੈ।

Facebook Comment
Project by : XtremeStudioz