Close
Menu
Breaking News:

ਚੇਨਈ ਟੈਨਿਸ ਓਪਨ ‘ਚ ਖੇਡਣਗੇ 13 ਭਾਰਤੀ

-- 12 February,2018

ਚੇਨਈ— ਸੋਮਵਾਰ ਤੋਂ ਸ਼ੁਰੂ ਹੋਣ ਜਾ ਰਹੇ ਚੇਨਈ ਓਪਨ ਏ. ਟੀ. ਪੀ. ਚੈਲੰਜਰਜ਼ ਟੈਨਿਸ ਟੂਰਨਾਮੈਂਟ ‘ਚ 3 ਹੋਰ ਭਾਰਤੀਆਂ ਦੇ ਕੁਆਲੀਫਾਈ ਕਰਨ ਨਾਲ ਇਸ ਟੂਰਨਾਮੈਂਟ ‘ਚ ਕੁਲ 13 ਭਾਰਤੀ ਖਿਡਾਰੀ ਮੁੱਖ ਡਰਾਅ ‘ਚ ਉਤਰਨਗੇ।
50,000 ਅਮਰੀਕੀ ਡਾਲਰ ਦੀ ਇਨਾਮੀ ਰਾਸ਼ੀ ਵਾਲੇ ਇਸ ਟੂਰਨਾਮੈਂਟ ਦੇ ਸਿੰਗਲਜ਼ ਮੁੱਖ ਡਰਾਅ ਦੇ ਪਹਿਲੇ ਦੌਰ ‘ਚ ਟਾਪ ਸੀਡ ਆਸਟ੍ਰੇਲੀਆ ਦੇ ਜਾਰਡਨ ਥਾਂਪਸਨ ਦਾ ਸਾਹਮਣਾ ਮਿਸਰ ਦੇ ਕਰੀਮ ਮੁਹੰਮਦ ਮਾਮੌਨ ਨਾਲ ਹੋਵੇਗਾ। ਭਾਰਤੀਆਂ ‘ਚ ਦੂਜਾ ਦਰਜਾ ਪ੍ਰਾਪਤ ਯੂਕੀ ਭਾਂਬਰੀ ਆਪਣੇ ਪਹਿਲੇ ਮੈਚ ‘ਚ ਸਪੇਨ ਦੇ ਬਰਨਬ ਜਪਤਾ ਮਿਰੇਲਸ ਨਾਲ ਭਿੜੇਗਾ। ਟੂਰਨਾਮੈਂਟ ਲਈ ਜਿਨ੍ਹਾਂ ਤਿੰਨ ਹੋਰ ਭਾਰਤੀਆਂ ਨੇ ਸਿੰਗਲਜ਼ ਦੇ ਮੁੱਖ ਡਰਾਅ ‘ਚ ਜਗ੍ਹਾ ਬਣਾਈ ਹੈ, ਉਨ੍ਹਾਂ ‘ਚ ਅਭਿਨਵ ਸੰਜੀਵ ਸ਼ਾਮੁਘਮ, ਅਰਜਨ ਖੜੇ ਤੇ ਸਿਧਾਰਥ ਰਾਵਤ ਸ਼ਾਮਲ ਹਨ।

Facebook Comment
Project by : XtremeStudioz