Close
Menu

ਛੱਤੀਸਗੜ੍ਹ ‘ਚ ਚੋਣਾਂ: ਨਕਸਲਿਆਂ ਦੇ ਗੜ੍ਹ ‘ਚ ਕੱਲ ਕਰਨਗੇ ਰੈਲੀ ਪ੍ਰਧਾਨ ਮੰਤਰੀ ਮੋਦੀ

-- 08 November,2018

ਰਾਏਪੁਰ-ਛੱਤੀਸਗੜ੍ਹ ‘ਚ ਪਹਿਲੇ ਪੜਾਅ ਦੇ ਚੋਣ ਪ੍ਰਚਾਰ ਸਿਖਰ ‘ਤੇ ਪਹੁੰਚਣ ਦੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ ਜਗਦਲਪੁਰ ‘ਚ ਚੋਣਾਂਵੀ ਸਭਾ ਨੂੰ ਸੰਬੋਧਿਤ ਕਰਨਗੇ। ਪਾਰਟੀ ਮਾਹਿਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਪ੍ਰਧਾਨ ਮੰਤਰੀ ਮੋਦੀ ਵਿਸ਼ੇਸ਼ ਜਹਾਜ਼ ਰਾਹੀਂ ਸਿੱਧਾ ਜਗਦਲਪੁਰ ਪਹੁੰਚਣਗੇ ਅਤੇ ਜਗਦਲਪੁਰ ‘ਚ ਪਾਰਟੀ ਦੁਆਰਾ ਆਯੋਜਿਤ ਜਨਸਭਾ ਨੂੰ ਸੰਬੋਧਿਤ ਕਰਨਗੇ। ਜਨਸਭਾ ਤੋਂ ਬਾਅਦ ਮੋਦੀ ਇੱਥੋ ਵਾਪਿਸ ਦਿੱਲੀ ਰਵਾਨਾ ਹੋ ਜਾਣਗੇ। ਮੋਦੀ ਵਿਧਾਨਸਭਾ ਚੋਣਾਂ ਦੇ ਪਹਿਲੇ ਪੜਾਅ ‘ਚ ਇਹ ਇੱਕਲੀ ਜਨਸਭਾ ਹੋਵੇਗੀ।
ਪਹਿਲੇ ਪੜਾਅ ਦੀਆਂ ਸੀਟਾਂ ‘ਤੇ ਭਾਜਪਾ ਵੱਲੋਂ ਮੁੱਖ ਮੰਤਰੀ ਡਾ. ਰਮਨ ਸਿੰਘ , ਕਈ ਕੇਂਦਰੀ ਮੰਤਰੀਆਂ ਦੇ ਨਾਲ ਹੀ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਵੀ ਪ੍ਰਚਾਰ ਕਰ ਚੁੱਕੇ ਹਨ। ਮੁੱਖ ਮੰਤਰੀ ਡਾ. ਰਮਨ ਸਿੰਘ ਇਸ ਪੜਾਅ ਦੀਆਂ ਸਾਰੀਆਂ ਸੀਟਾਂ ‘ਤੇ ਪ੍ਰਚਾਰ ਦੇ ਲਈ ਪਹੁੰਚ ਚੁੱਕੇ ਹਨ। ਕੁਝ ਖੇਤਰਾਂ ‘ਚ ਤਾਂ ਇਨ੍ਹਾਂ ਦੀਆਂ ਕਾਫੀ ਸਭਾਵਾਂ ਹੋ ਚੁੱਕੀਆਂ ਹਨ। ਵਿਧਾਨ ਸਭਾ ਦੇ ਪਹਿਲੇ ਪੜਾਅ ਦੀਆਂ 18 ਸੀਟਾਂ ਤੇ 10 ਨਵੰਬਰ ਦੀ ਸ਼ਾਮ ਨੂੰ ਪ੍ਰਚਾਰ ਸਮਾਪਤ ਹੋ ਜਾਵਗਾ। ਇਨ੍ਹਾਂ ਸੀਟਾਂ ‘ਤੇ 12 ਨਵੰਬਰ ਨੂੰ ਮਤਦਾਨ ਕਰਵਾਇਆ ਜਾਵੇਗਾ। ਮੋਦੀ ਦੀ ਰੈਲੀ ਤੋਂ ਪਹਿਲਾਂ ਅੱਜ ਨਕਸਲਿਆਂ ਨੇ ਇਕ ਯਾਤਰੀ ਬੱਸ ‘ਤੇ ਹਮਲਾ ਕਰ ਦਿੱਤਾ, ਜਿਸ ‘ਚ 4 ਜਵਾਨ ਸ਼ਹੀਦ ਹੋ ਗਏ ਅਤੇ 3 ਨਾਗਰਿਕਾਂ ਦੀ ਮੌਤ ਹੋ ਗਈ। 7 ਜਵਾਨਾਂ ਦੇ ਜ਼ਖਮੀ ਹੋਣ ਦੀ ਵੀ ਖਬਰ ਹੈ। ਨਕਸਲੀ ਪਹਿਲਾਂ ਤੋਂ ਹੀ ਧਮਕੀ ਦੇ ਚੁੱਕੇ ਹਨ ਕਿ ਉਹ ਸ਼ਾਤੀਪੂਰਨ ਢੰਗ ਨਾਲ ਸੂਬੇ ‘ਚ ਚੋਣਾਂ ਨਹੀਂ ਹੋਣ ਦੇਣਗੇ।

Facebook Comment
Project by : XtremeStudioz