Close
Menu

ਜਦੋ ਤੱਕ ਭਾਰਤ ਤੋਂ ਕਸ਼ਮੀਰ ‘ਚ ਆਜ਼ਾਦ ਨਹੀਂ ਕਰਾ ਲੈਂਦਾ ਚੁੱਪ ਨਹੀਂ ਰਹਾਂਗਾ- ਜਾਕਿਰ ਮੂਸਾ

-- 23 September,2017

ਸ਼੍ਰੀਨਗਰ— ਅੰਸਾਰ ‘ਗਜਵਤ-ਉਲ-ਹਿੰਦ’ ਦੇ ਅੱਤਵਾਦੀ ਜਾਕਿਰ ਮੂਸਾ ਨੇ ਕਿਹਾ ਹੈ ਕਿ ਜਦੋਂ ਤੱਕ ਕਸ਼ਮੀਰ ਹਿੰਦੁਸਤਾਨ ਤੋਂ ਆਜ਼ਾਦ ਨਹੀਂ ਕਰਵਾ ਨਹੀਂ ਲੈਂਦਾ, ਉਹ ਚੁੱਪ-ਚਾਪ ਨਹੀਂ ਬੈਠੇਗਾ। ਉਸ ਨੇ ਕਿਹਾ ਹੈ ਕਿ ਜਦੋਂ ਹਿੰਦੁਸਤਾਨ ‘ਤੇ ਕਬਜਾ ਨਹੀਂ ਕਰ ਲਿਆ ਜਾਂਦਾ ਲੜਾਈ ਜਾਰੀ ਰਹੇਗੀ। ਸਿਰਫ ਇਹ ਹੀ ਨਹੀਂ ਬਲਕਿ ਉਸ ਨੇ ਲੋਕਾਂ ਨੂੰ ਵੀ ਇਕਜੁੱਟ ਹੋਣ ਦੀ ਅਪੀਲ ਕੀਤੀ ਹੈ ਅਤੇ ਕਿਹਾ ਹੈ ਕਿ ਇਸਲਾਮੀ ਸ਼ਰੀਅਤ ਕਾਨੂੰਨ ਨੂੰ ਲਾਗੂ ਕਰਨ ਦਾ ਸਮਾਂ ਆ ਗਿਆ ਹੈ। ਲੋਕਾਂ ਨੂੰ ਸੁੱਖਾਂ ਦੇ ਬਲੀਦਾਨ ਕਰਨ ਦੀ ਮੰਗ ਕੀਤੀ ਗਈ ਹੈ ਤਾਂ ਕਿ ਇਸਲਾਮੀ ਖਲੀਫਾ ਕਸ਼ਮੀਰ ‘ਚ ਲਾਗੂ ਕੀਤਾ ਜਾ ਸਕੇ।
ਜਾਕਿਰ ਮੂਸਾ ਨੇ ਜ਼ਹਿਰ ਉਗਲਦੇ ਹੋਏ ਕਿਹਾ ਕਿ 8ਵੀਂ ਸਦੀ ‘ਚ ਮੁਹੰਮਦ ਬਿਨ ਕਾਸਿਮ ਨੇ ਸ਼ਰੀਅਤ ਸ਼ਾਇਨ ਸਥਾਪਿਤ ਕੀਤਾ ਸੀ ਅਤੇ ਉਸ ਨੇ ਸਮੇਂ ਦੇ ਹਿੰਦ ਰਾਜਾ ਨੂੰ ਮਾਰ ਕੇ ਅਜਿਹਾ ਕੀਤਾ ਸੀ। ਅੱਜ ਸਮਾਂ ਆ ਗਿਆ ਹੈ ਕਿ ਸਾਰੇ ਮੁਸਲਿਮ ਇਕਜੁਟ ਹੋ ਜਾਣ। ਮੂਸਾ ਨੇ ਇਹ ਬਿਆਨ ਗਜਵਤ-ਉਲ- ਹਿੰਦ ਦੇ ਅਧਾਰਿਕ ਇੰਸਟਾਗਰਾਮ ਚੈੱਨਲ ਅਲ ਹਰਰ ‘ਤੇ ਦਿੱਤਾ ਹੈ। ਇੰਟੈਲੀਜੇਂਸ ਸੂਤਰਾਂ ਅਨੁਸਾਰ ਮੂਸਾ ਦਾ ਇਹ ਬਿਆਨ ਅਲ-ਹਰਰ ਮੀਡੀਆ ‘ਤੇ ਜਾਰੀ ਕੀਤਾ ਗਿਆ ਹੈ ਪਰ ਇਸ ਦੇ ਸੋਰਸ ਬਾਰੇ ਪੂਰੀ ਜਾਣਕਾਰੀ ਦਾ ਪਤਾ ਲਗਾਉਣਾ ਅਜੇ ਬਾਕੀ ਹੈ।

Facebook Comment
Project by : XtremeStudioz