Close
Menu
Breaking News:

ਜਨਰਲ ਰਾਵਤ ਨੂੰ ਮਿਲੀ ਧਮਕੀ, ਰਿਫ੍ਰੈਂਡਮ 20-20 ਦੂਰ ਰਹਿਣ ਦੀ ਦਿੱਤੀ ਨਸੀਹਤ

-- 08 November,2018

ਨਵੀਂ ਦਿੱਲੀ — ਜਨਰਲ (ਫੌਜ ਮੁਖੀ) ਬਿਪਨ ਰਾਵਤ ਦੇ ਪੰਜਾਬ ‘ਚ ਮਾਹੌਲ ਵਿਗਾੜਣ ਵਾਲੇ ਬਿਆਨ ‘ਤੇ ਖਾਲਿਸਤਾਨ ਸਮਰਥਕ ਰੈਡੀਕਲ ਗਰੁੱਪ ਸਿੱਖ ਫਾਰ ਜਸਟਿਸ ਨੇ ਵੱਡੀ ਧਮਕੀ ਦਿੱਤੀ ਹੈ। ਖਾਲਿਸਤਾਨ ਸਮਰਥਕ ਰੈਡੀਕਲ ਗਰੁੱਪ ਨੇ ਜਨਰਲ ਰਾਵਤ ਨੂੰ ਰਿਫ੍ਰੈਂਡਮ 20-20 ਤੋਂ ਦੂਰ ਰਹਿਣ ਦੀ ਨਸੀਹਤ ਦਿੰਦੇ ਹੋਏ ਆਖਿਆ ਕਿ ਜੇਕਰ ਰਿਫ੍ਰੈਂਡਮ 20-20 ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਸਿੱਖ ਵਾਰ ਜਸਟਿਸ ਬਿਪਨ ਰਾਵਤ ਖਿਲਾਫ ਇੰਟਰਨੈਸ਼ਨਲ ਕੋਰਟ ‘ਚ ਕਾਨੂੰਨੀ ਕਾਰਵਾਈ ਵੀ ਕਰ ਸਕਦੇ ਹਨ।
ਦੱਸ ਦਈਏ ਕਿ ਫੌਜ ਪ੍ਰਮੁੱਖ ਬਿਪਨ ਰਾਵਤ ਨੇ ਹਾਲ ਹੀ ‘ਚ ਦਿੱਤੇ ਬਿਆਨ ‘ਚ ਕਿਹਾ ਸੀ ਕਿ ਪੰਜਾਬ ‘ਚ ਅੱਤਵਾਦ ਨੂੰ ਸੁਰਜੀਤ ਕਰਨ ਲਈ ‘ਬਾਹਰੀ ਸਬੰਧਾਂ’ ਦੇ ਜ਼ਰੀਏ ਯਤਨ ਕੀਤੇ ਜਾ ਰਹੇ ਹਨ। ਜੇਕਰ ਜਲਦ ਹੀ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ ਬਹੁਤ ਦੇਰ ਹੋ ਜਾਵੇਗੀ। ਉਹ ਭਾਰਤ ‘ਚ ਅੰਦਰੂਨੀ ਸੁਰੱਖਿਆ ਦੀ ਬਦਲਦੀ ਰੂਪਰੇਖਾ, ਰੁਝਆਨ ਅਤੇ ਪ੍ਰਤੀਕਿਰਿਆਵਾਂ ਦੇ ਵਿਸ਼ੇ ‘ਤੇ ਆਯੋਜਿਤ ਇਕ ਸੈਮੀਨਾਰ ‘ਚ ਫੌਜ ਦੇ ਉੱਚ ਅਧਿਕਾਰੀਆਂ, ਰੱਖਿਆ ਮਾਹਿਰਾਂ ਅਤੇ ਫੌਜ ਦੇ ਸਾਬਕਾ ਅਧਿਕਾਰੀਆਂ ਨੂੰ ਸੰਬੋਧਿਤ ਕਰ ਰਹੇ ਸਨ।

Facebook Comment
Project by : XtremeStudioz