Close
Menu
Breaking News:

ਜ਼ਮੀਰ ਦੀ ਆਵਾਜ਼ ਮੁਤਾਬਕ ਹੀ ਪਾਵਾਂਗਾ ਵੋਟ: ਧਰਮਵੀਰ ਗਾਂਧੀ

-- 17 July,2017

ਪਟਿਆਲਾ,  ਪੰਜਾਬ ਫ਼ਰੰਟ ਦੇ ਕਨਵੀਨਰ ਤੇ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਐਲਾਨ ਕੀਤਾ ਹੈ ਕਿ ਰਾਸ਼ਟਰਪਤੀ ਦੀ ਚੋਣ ਲਈ ਉਹ ਆਪਣੀ ਆਤਮਾ ਦੀ ਆਵਾਜ਼ ਸੁਣ ਕੇ ਵੋਟ ਪਾਉਣਗੇ। ਭਾਵੇਂ ਭਾਜਪਾ ਤੇ ਕਾਂਗਰਸ ਦੇ ਵੱਡੇ ਆਗੂਆਂ ਨੇ ਡਾ. ਗਾਂਧੀ ਤੋਂ ਵੋਟ ਮੰਗੀ ਹੈ ਪਰ ਉਨ੍ਹਾਂ ਨੇ ਦੋਹਾਂ ਧਿਰਾਂ ਨੂੰ ਹੀ ਜਵਾਬ ਦੇ ਦਿੱਤਾ ਹੈ।
ਸ੍ਰੀ ਗਾਂਧੀ ਨੇ ਸਮੂਹ ਸੰਸਦ ਮੈਂਬਰਾਂ ਤੇ ਵਿਧਾਇਕਾਂ ਨੂੰ ਸੱਦਾ ਦਿੱਤਾ ਕਿ ਉਹ ਸਿਆਸੀ ਗਿਣਤੀਆਂ ਮਿਣਤੀਆਂ ਤੋਂ ਉਪਰ ਉੱਠ ਕੇ ਵੋਟ ਪਾਉਣ। ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਦੀ ਚੋਣ ਲਈ ਦੇਸ਼ ਵਿੱਚ ਸਿਆਸੀ ਤੋੜ ਵਿਛੋੜੇ ਜ਼ੋਰਾਂ ’ਤੇ ਹਨ। ਦੋਵਾਂ ਧਿਰਾਂ ਲਈ ਇੱਕ-ਇੱਕ ਵੋਟ ਦੀ ਵੱਡੀ ਅਹਿਮੀਅਤ ਹੈ। ਉਨ੍ਹਾਂ ਕੋਲ ਵੋਟ ਮੰਗਣ ਲਈ ਭਾਜਪਾ ਦੇ ਪੰਜਾਬ ਪ੍ਰਧਾਨ ਵਿਜੈ ਸਾਂਪਲਾ ਤੇ ਕਾਂਗਰਸ ਦੇ ਸਾਬਕਾ ਕੇਂਦਰੀ ਮੰਤਰੀ ਐਮ.ਐਮ.ਖੜਗੇ ਆਏ ਸਨ। ਉਹ ਚੰਡੀਗੜ੍ਹ ਦੀ ਥਾਂ ਦਿੱਲੀ ਵਿੱਚ ਵੋਟ ਪਾਉਣਗੇ।

Facebook Comment
Project by : XtremeStudioz