Close
Menu

ਜ਼ਵੇਰੇਵ ਨੇ ਜਿੱਤਿਆ ਮੈਡਰਿਡ ਓਪਨ ਖ਼ਿਤਾਬ

-- 15 May,2018

ਮੈਡਰਿਡ, 15 ਮਈ
ਵਿਸ਼ਵ ਦੇ ਤੀਜੇ ਨੰਬਰ ਦੇ ਖਿਡਾਰੀ ਜਰਮਨੀ ਦੇ ਅਲੈਗਜ਼ੈਂਡਰ ਜ਼ਵੇਰੇਵ ਨੇ ਆਸਟ੍ਰੀਆ ਦੇ ਡੋਮੀਨਿਕ ਥੀਮ ਨੂੰ ਲਗਾਤਾਰ ਸੈੱਟਾਂ ਵਿੱਚ 6-4, 6-4 ਨਾਲ ਹਰਾ ਕੇ ਮੈਡਰਿਡ ਓਪਨ ਟੈਨਿਸ ਟੂਰਨਾਮੈਂਟ ਦਾ ਖ਼ਿਤਾਬ ਆਪਣੇ ਨਾਂ ਕਰ ਲਿਆ ਹੈ। ਫਰੈਂਚ ਓਪਨ ਤੋਂ ਪਹਿਲਾਂ ਅਹਿਮ ਕਲੇਅ ਕੋਰਟ ਟੂਰਨਾਮੈਂਟ ਵਿੱਚ ਜਿੱਤ ਮਗਰੋਂ 21 ਸਾਲਾ ਜ਼ਵੇਰੇਵ ਨੂੰ ਵੀ ਖ਼ਿਤਾਬ ਦਾ ਦਾਅਵੇਦਾਰ ਮੰਨਿਆ ਜਾਣ ਲੱਗਾ ਹੈ। ਵਿਸ਼ਵ ਦੇ ਤੀਜੇ ਨੰਬਰ ਦਾ ਖ਼ਿਡਾਰੀ ਹੁਣ ਤਕ ਕਿਸੇ ਵੀ ਗਰੈਂਡ ਸਲੈਮ ਦੇ ਆਖਰੀ 16 ਵਿੱਚ ਥਾਂ ਬਣਾਉਣ ਵਿੱਚ ਨਾਕਾਮ ਰਿਹਾ ਹੈ। ਉਂਜ ਥੀਮ ਨੂੰ ਦਿੱਤੀ ਸ਼ਿਕਸਤ ਨਾਲ ਜਰਮਨ ਖਿਡਾਰੀ ਨੇ ਆਪਣੇ ਤੀਜਾ ਮਾਸਟਰਜ਼ 1000 ਖ਼ਿਤਾਬ ਜਿੱਤਿਆ ਹੈ।

Facebook Comment
Project by : XtremeStudioz