Close
Menu
Breaking News:

ਜੂਲੀ ਪੇਇਟੀ ਹੋਵੇਗੀ ਕੈਨੇਡਾ ਦੀ ਨਵੀਂ ਗਵਰਨਰ ਜਨਰਲ

-- 13 July,2017

ਟੋਰਾਂਟੋ— ਸਾਬਕਾ ਪੁਲਾੜ ਯਾਤਰੀ ਜੂਲੀ ਪੇਇਟੀ ਕੈਨੇਡਾ ਦੀ ਨਵੀਂ ਗਵਰਨਰ ਜਨਰਲ ਹੋਵੇਗੀ। ਤੁਹਾਨੂੰ ਦੱਸ ਦਈਏ ਕਿ 53 ਸਾਲਾ ਜੂਲੀ 29ਵੀਂ ਗਵਰਨਰ ਜਨਰਲ ਹੋਵੇਗੀ। ਜੂਲੀ 6 ਭਾਸ਼ਾਵਾਂ ਦਾ ਗਿਆਨ ਰੱਖਦੀ ਹੈ। ਗਵਰਨਰ ਜਨਰਲ ਦੇ ਤੌਰ ‘ਤੇ ਉਸ ਨੂੰ 290,660 ਡਾਲਰ ਸਲਾਨਾ ਤਨਖਾਹ ਮਿਲੇਗੀ। 
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਥੋੜ੍ਹੇ ਹੀ ਸਮੇਂ ‘ਚ ਇਸ ਦਾ ਰਸਮੀ ਐਲਾਨ ਕਰਨਗੇ। ਜੂਲੀ ਸਾਲ 1992 ‘ਚ ਉਨ੍ਹਾਂ 4 ਪੁਲਾੜ ਯਾਤਰੀਆਂ ‘ਚ ਸ਼ਾਮਲ ਸੀ, ਜਿਨ੍ਹਾਂ ਨੂੰ ਕੈਨੇਡਾ ਦੀ ਪੁਲਾੜ ਏਜੰਸੀ ਨੇ 5,330 ਉਮੀਦਵਾਰਾਂ ‘ਚੋਂ ਚੁਣਿਆ ਸੀ। ਜੂਲੀ ਪੇਇਟੀ ਕੰਪਿਊਟਰ ਇੰਜੀਨੀਅਰ ਦੇ ਨਾਲ-ਨਾਲ ਕਮਰਸ਼ੀਅਲ ਪਾਇਲਟ ਵੀ ਰਹਿ ਚੁੱਕੀ ਹੈ। ਸਾਲ 2000 ਤੋਂ 2007 ਤਕ ਉਹ ਕੈਨੇਡੀਅਨ ਸਪੇਸ ਏਜੰਸੀ ਦੀ ਮੁਖੀ ਵੀ ਰਹੀ ਹੈ। 
ਉੱਥੇ ਹੀ, ਸਾਬਕਾ ਕੰਜ਼ਰਵੇਟਿਵ ਕੈਬਨਿਟ ਮੰਤਰੀ ਜੇਮਸ ਮੋਰੇ ਨੇ ਜੂਲੀ ਦੀ ਸਿਫਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਕੈਨੇਡਾ ਦੇ ਅਗਲੇ ਗਵਰਨਰ ਜਨਰਲ ਦੇ ਤੌਰ ‘ਤੇ ਚੁਣਿਆ ਜਾਣਾ ਬਹੁਤ ਹੀ ਮਾਣ ਵਾਲੀ ਗੱਲ ਹੈ।

Facebook Comment
Project by : XtremeStudioz