Close
Menu
Breaking News:

ਜੰਮੂ-ਸ੍ਰੀਨਗਰ ਕੌਮੀ ਮਾਰਗ ਢਿੱਗਾਂ ਡਿੱਗਣ ਕਾਰਨ ਚਾਰ ਘੰਟੇ ਰਿਹਾ ਬੰਦ

-- 17 July,2017

ਰਾਮਬਨ,  ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਵਿੱਚ ਭਾਰੀ ਮੀਂਹ ਪੈਣ ਕਾਰਨ ਢਿੱਗਾਂ ਡਿੱਗਣ ਨਾਲ ਜੰਮੂ-ਸ੍ਰੀਨਗਰ ਕੌਮੀ ਮਾਰਗ ਉੱਤੇ ਕੁੱਝ ਘੰਟਿਆਂ ਲਈ ਸਡ਼ਕ ਆਵਾਜਾੲੀ ਬੰਦ ਹੋ ਗਈ। ਸਡ਼ਕ ਉੱਤੇ ਦੋਵਾਂ ਪਾਸੇ ਵਾਹਨਾਂ ਦੀਆਂ ਦੂਰ- ਦੂਰ ਤੱਕ ਲੰਬੀਆਂ ਲਾਈਨਾਂ ਲੱਗ ਗਈਆਂ। ਇਸ ਦੌਰਾਨ ਸੁਰੱਖਿਆ ਦੇ ਵਿਆਪਕ ਪ੍ਰਬੰਧ ਕੀਤੇ ਗਏ ਹਨ।   ਜੰਮੂ-ਸ੍ਰੀਨਗਰ ਕੌਮੀ ਮਾਰਗ ਜੋ ਕਸ਼ਮੀਰ ਵਾਦੀ ਨੂੰ ਬਾਕੀ ਦੇ ਦੇਸ਼ ਨਾਲ ਜੋਡ਼ਦਾ ਹੈ, ਅੱੱਜ ਸਵੇਰੇ ਰਾਮਬਨ ਜ਼ਿਲ੍ਹੇ ਦੇ ਵਿੱਚ ਸੇਡ਼ੀ, ਮਰੋਗ ਅਤੇ ਖੂਨੀ ਨਾਲੇ ਕੋਲ ਢਿੱਗਾਂ ਡਿਗਣ ਕਾਰਨ ਬੰਦ ਹੋ ਗਿਆ। ਰਸਤਾ ਬੰਦ ਹੋਣ ਬਾਅਦ ਇਸ ਸਡ਼ਕ ਉੱਤੇ ਆਵਾਜਾਈ ਰੋਕ ਦਿੱਤੀ ਗਈ। ਸ੍ਰੀ ਅਮਰਨਾਥ ਦੀ ਪਵਿੱਤਰ ਗੁਫ਼ਾ ਨੂੰ ਜਾਂਦੇ ਸ਼ਰਧਾਲੂਆਂ ਨੂੰ ਰਾਮਬਨ ਅਤੇ ਚੰਦਰ ਕੋਟ ਵਿੱਚ ਰੋਕ ਲਿਆ ਗਿਆ।
ਪੁਲੀਸ ਸੂਤਰਾਂ ਅਨੁਸਾਰ ਬਾਰਡਰ ਰੋਡਜ਼ ਆਰਗੇਨਾਈਜੇਸ਼ਨ ਦੇ ਮੁਲਾਜ਼ਮਾਂ ਨੇ ਮਸ਼ੀਨਾਂ ਦੀ ਸਹਾਇਤਾ ਨਾਲ ਚਾਰ ਤੋਂ ਪੰਜ ਘੰਟਿਆਂ ਵਿੱਚ ਸਡ਼ਕ ਨੂੰ ਸਾਫ ਕਰ ਦਿੱਤਾ ਅਤੇ ਮੁਡ਼ ਤੋਂ ਆਵਾਜਾਈ ਸ਼ੁਰੂ ਹੋ ਗਈ। ਇਹ ਜ਼ਿਕਰਯੋਗ ਹੈ ਕਿ 13 ਜੁਲਾਈ ਨੂੰ ਉਧਮਪੁਰ ਅਤੇ ਰਾਮਬਨ ਜ਼ਿਲਿਆਂ ਵਿੱਚ ਸਾਰੀ ਰਾਤ ਭਾਂਰੀ ਮੀਂਹ ਪੈਣ ਕਾਰਨ ਜੰਮੂ- ਸ੍ਰੀਨਗਰ ਸਡ਼ਕ ਉੱਤੇ ਆਵਾਜਾਈ ਠੱਪ ਹੋ ਗਈ ਸੀ। ਆਵਾਜਾਈ ਅਗਲੇ ਦਿਨ ਹੀ ਸ਼ੁਰੂ ਕੀਤੀ ਜਾ ਸਕੀ ਸੀ। 

Facebook Comment
Project by : XtremeStudioz