Close
Menu

ਟਰੰਪ-ਕਿਮ ਦੀ ਮੁਲਾਕਾਤ ਦਾ ਟੀਚਾ ਸ਼ਾਂਤੀ ਅਤੇ ਪ੍ਰਮਾਣੂ ਹਥਿਆਰਾਂ ਨੂੰ ਤਬਾਹ ਕਰਨ ਦਾ ਹੋਵੇ : ਗੁਤਾਰੇਸ

-- 12 June,2018

ਸੰਯੁਕਤ ਰਾਸ਼ਟਰ — ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉੱਤਰ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਵਿਚਾਲੇ ਹੋਣ ਵਾਲੀ ਇਤਿਹਾਸਕ ਮੁਲਾਕਾਤ ਤੋਂ ਇਕ ਦਿਨ ਪਹਿਲਾ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਤੋਨੀਓ ਗੁਤਾਰੇਸ ਨੇ ਕਿਹਾ ਕਿ ਸ਼ਾਂਤੀ ਅਤੇ ਕੋਰੀਆਈ ਪ੍ਰਾਇਦੀਪ ‘ਚ ਪ੍ਰਮਾਣੂ ਹਥਿਆਰਾਂ ਨੂੰ ਖਤਮ ਕਰਨ ਦਾ ਟੀਚਾ ਬਣਿਆ ਰਹਿਣਾ ਚਾਹੀਦਾ ਹੈ। ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਨੇ ਉਮੀਦ ਜਤਾਈ ਕਿ ਇਸ ਸਮੇਂ ਜਾਰੀ ਕੂਟਨੀਤਕ ਪ੍ਰਕਿਰਿਆਵਾਂ ਉੱਤਰ ਕੋਰੀਆ ‘ਚ ਮਨੁੱਖੀ ਅਧਿਕਾਰ ਦੇ ਮੁੱਦਿਆਂ ‘ਤੇ ਤਰੱਕੀ ਦਾ ਰਾਹ ਸਾਫ ਕਰਨਗੀਆਂ।
ਉਨ੍ਹਾਂ ਨੇ ਸ਼ਿਖਰ ਸੰਮੇਲਨ ਨੂੰ ‘ਚੰਗੀ ਖਬਰ’ ਦੱਸਦੇ ਹੋਏ ਸੋਮਵਾਰ ਨੂੰ ਕਿਹਾ, ‘ਮੈਂ ਗਲੋਬਲ ਸ਼ਾਂਤੀ ਅਤੇ ਸੁਰੱਖਿਆ ਦੇ ਬਾਰੇ ‘ਚ ਕੁਝ ਕਹਿਣਾ ਚਾਹੁੰਦਾ ਹਾਂ। ਸਿੰਗਾਪੁਰ ”ਚ ਕੁਝ ਘੰਟਿਆਂ ‘ਚ ਜੋ ਹੋਵੇਗਾ ਉਸ ‘ਤੇ ਦੁਨੀਆ ਦੀਆਂ ਨਜ਼ਰਾਂ ਰਹਿਣਗੀਆਂ। ਮੈਂ ਇਕ ਕੂਟਨੀਤਕ ਹੱਲ ਪਾਸੇ ਵਧਣ ਲਈ ਡੈਮੋਕ੍ਰੇਟਿਕ ਰਿਪਬਲਿਕ ਆਫ ਕੋਰੀਆ (ਉੱਤਰ ਕੋਰੀਆ) ਅਤੇ ਅਮਰੀਕਾ ਦੇ ਨੇਤਾਵਾਂ ਦੀ ਤਰੀਫ ਕਰਦਾ ਹਾਂ।’
ਗੁਤਾਰੇਸ ਨੇ ਕਿਹਾ ਕਿ ਦੋਹਾਂ ਦੇਸ਼ਾਂ ਵਿਚਾਲੇ ਬੈਠਕ ਨਾਲ ਅਸਹਿਮਤੀ ਦੇ ਪਲ ਅਤੇ ਸਖਤ ਗੱਲਬਾਤ ਨਿਸ਼ਚਤ ਹਨ। ਉਨ੍ਹਾਂ ਨੇ ਦੋਹਾਂ ਨੇਤਾਵਾਂ ਦੀ ਉਸ ਖਤਰਨਾਕ ਚੱਕਰ ਨੂੰ ਤੋੜਣ ਲਈ ਵੀ ਤਰੀਫ ਕੀਤੀ ਜਿਸ ਕਾਰਨ ਪਿਛਲੇ ਸਾਲ ਚਿੰਤਾਜਨਕ ਮਾਹੌਲ ਪੈਦਾ ਹੋਇਆ ਸੀ। ਗੁਤਾਰੇਸ ਨੇ ਕਿਹਾ, ‘ਮੈਂ ਪਿਛਲੇ ਮਹੀਨੇ ਦੋਹਾਂ ਨੇਤਾਵਾਂ ਨੂੰ ਚਿੱਠੀ ਲਿਖੀ ਸੀ, ਅੱਗੇ ਦੇ ਰਾਹ ‘ਚ ਸਹਿਯੋਗ, ਸਮਝੌਤਾ ਅਤੇ ਇਕ ਸਮਾਨ ਮਕਸਦ ਦੀ ਜ਼ਰੂਤ ਹੋਵੇਗੀ।’

Facebook Comment
Project by : XtremeStudioz