Close
Menu

ਟਰੰਪ ਵੱਲੋਂ ਖੁਫ਼ੀਆ ਏਜੰਸੀਆਂ ਦੀ ਹਮਾਇਤ

-- 13 November,2017

ਹੈਨੋਈ, 13 ਨਵੰਬਰ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਅਮਰੀਕੀ ਖੁਫ਼ੀਆ ਦੀ ਹਮਾਇਤ ਕੀਤੀ ਹੈ ਜਿਸ ਨੇ 2016 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ’ਚ ਰੂਸ ਦੀ ਸ਼ਮੂਲੀਅਤ ਦਾ ਦਾਅਵਾ ਕੀਤਾ ਸੀ, ਪਰ ਵਲਾਦੀਮੀਰ ਪੁਤਿਨ ਦੀ ਸੰਜੀਦਗੀ ’ਚ ਆਪਣਾ ਭਰੋਸਾ ਜਤਾਉਂਦਿਆਂ ਉਨ੍ਹਾਂ ਨਾਲ ਹੀ ਰੂਸੀ ਆਗੂ ਨਾਲ ਆਪਣੇ ਰਿਸ਼ਤਿਆਂ ਦੀ ਆਲੋਚਨਾ ਕਰਨ ਵਾਲਿਆਂ ਨੂੰ ਕਰੜੇ ਹੱਥੀਂ ਲਿਆ। ਹੈਨੋਈ ’ਚ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਟਰੰਪ ਨੇ ਕਿਹਾ, ‘ਰੂਸ ਨੇ ਚੋਣਾਂ ’ਚ ਦਖ਼ਲ ਨਹੀਂ ਦਿੱਤਾ ਹੈ। ਮੈਂ ਆਪਣੀਆਂ ਏਜੰਸੀਆਂ ਦੇ ਨਾਲ ਹਾਂ ਤੇ ਮੈਨੂੰ ਆਪਣੀਆਂ ਖੁਫ਼ੀਆਂ ਏਜੰਸੀਆਂ ’ਤੇ ਪੂਰਾ ਭਰੋਸਾ ਹੈ।’ 

Facebook Comment
Project by : XtremeStudioz