Close
Menu

ਟੈਕਸਸ ’ਚ ਭਾਰਤੀ ਮੂਲ ਦੇ ਅਮਰੀਕੀ ਜੋੜੇ ਦੀਆਂ ਲਾਸ਼ਾਂ ਮਿਲੀਆਂ

-- 20 February,2019

ਹਿਊਸਟਨ, 20 ਫਰਵਰੀ
ਅਮਰੀਕੀ ਸੂਬੇ ਟੈਕਸਸ ਦੇ ਸ਼ੂਗਰ ਲੈਂਡ ਦੇ ਅਪਾਰਟਮੈਂਟ ਅੰਦਰ ਭਾਰਤੀ ਮੂਲ ਦੇ ਜੋੜੇ ਦੀਆਂ ਲਾਸ਼ਾਂ ਮਿਲੀਆਂ ਹਨ। ਇਹ ਮਾਮਲਾ ਹੱਤਿਆ ਮਗਰੋਂ ਖੁਦਕੁਸ਼ੀ ਦਾ ਜਾਪ ਰਿਹਾ ਹੈ।
ਸੋਮਵਾਰ ਨੂੰ ਸਵੇਰੇ ਛੇ ਵਜੇ ਸ਼ੂਗਰ ਲੈਂਡ ਸਥਿਤ ਇਸ ਘਰ ’ਚ ਪੁਲੀਸ ਅਧਿਕਾਰੀ ਪਹੁੰਚੇ ਜਿਥੇ ਉਨ੍ਹਾਂ ਨੂੰ ਸ੍ਰੀਨਿਵਾਸ ਨਕੀਰੇਕਾਂਤੀ (51) ਅਤੇ ਉਸ ਦੀ ਪਤਨੀ ਸ਼ਾਂਤੀ ਨਕੀਰੇਕਾਂਤੀ (46) ਦੀਆਂ ਲਾਸ਼ਾਂ ਬਰਾਮਦ ਹੋਈਆਂ। ਉਨ੍ਹਾਂ ਕਿਹਾ ਕਿ ਸ਼ਾਂਤੀ ਦੇ ਸਿਰ ’ਤੇ ਗੋਲੀ ਲੱਗਣ ਦੇ ਨਿਸ਼ਾਨ ਸਨ। ਪੁਲੀਸ ਨੇ ਦੱਸਿਆ ਕਿ ਸ੍ਰੀਨਿਵਾਸ ਦੀ ਲਾਸ਼ ਬੈੱਡਰੂਮ ’ਚ ਸੀ ਅਤੇ ਉਸ ਦੀ ਛਾਤੀ ’ਤੇ ਗੋਲੀ ਲੱਗਣ ਦੇ ਨਿਸ਼ਾਨ ਸਨ ਅਤੇ ਨੇੜੇ ਹੀ ਬੰਦੂਕ ਪਈ ਸੀ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਤੋਂ ਜਾਪਦਾ ਹੈ ਕਿ ਸ੍ਰੀਨਿਵਾਸ ਨੇ ਪਹਿਲਾਂ ਸ਼ਾਂਤੀ ਦੇ ਗੋਲੀ ਮਾਰ ਕੇ ਹੱਤਿਆ ਕੀਤੀ ਅਤੇ ਫਿਰ ਖੁਦ ਨੂੰ ਗੋਲੀ ਮਾਰ ਲਈ। ਅਧਿਕਾਰੀਆਂ ਮੁਤਾਬਕ ਘਟਨਾ ਵੇਲੇ 16 ਵਰ੍ਹਿਆਂ ਦੀ ਲੜਕੀ ਘਰ ’ਚ ਸੁੱਤੀ ਪਈ ਸੀ। ਸ਼ੂਗਰ ਲੈਂਡ ਸਿਟੀ ਦੇ ਤਰਜਮਾਨ ਡੱਗ ਅਡੋਲਫ ਨੇ ਕਿਹਾ ਕਿ ਲੜਕੀ ਠੀਕ-ਠਾਕ ਹੈ ਅਤੇ ਉਹ ਕਰੀਬੀਆਂ ਦੇ ਨਾਲ ਹੈ। ਜਾਣਕਾਰਾਂ ਨੇ ਦੱਸਿਆ ਕਿ ਜੋੜੇ ਦਾ 21 ਵਰ੍ਹਿਆਂ ਦਾ ਬੇਟਾ ਵੀ ਹੈ ਜੋ ਟੈਕਸਸ ਯੂਨੀਵਰਸਿਟੀ ’ਚ ਪੜ੍ਹਦਾ ਹੈ। ਸ਼ੂਗਰ ਲੈਂਡ ਪੁਲੀਸ ਵਿਭਾਗ ਨੇ ਪ੍ਰੈੱਸ ਕਾਨਫ਼ਰੰਸ ਕਰਕੇ ਦੱਸਿਆ ਕਿ ਇਹ ਮਾਮਲਾ ਹੱਤਿਆ ਅਤੇ ਫਿਰ ਖੁਦਕੁਸ਼ੀ ਦਾ ਜਾਪਦਾ ਹੈ ਅਤੇ ਮਾਮਲੇ ਦੀ ਜਾਂਚ ਅਜੇ ਜਾਰੀ ਹੈ।

Facebook Comment
Project by : XtremeStudioz