Close
Menu

ਟੋਰਾਂਟੋ ਤੋਂ ਵਿੰਡਸਰ ਤੱਕ ਚੱਲੇਗੀ ਹਾਈ ਸਪੀਡ ਟਰੇਨ

-- 19 May,2017

ਟੋਰਾਂਟੋ— ਓਨਟਾਰੀਓ ਸਰਕਾਰ ਨੇ ਸ਼ੁੱਕਰਵਾਰ ਨੂੰ ਟੋਰਾਂਟੋ ਤੋਂ ਵਿੰਡਸਰ ਤੱਕ ਹਾਈ ਸਪੀਡ ਟਰੇਨ ਚਲਾਉਣ ਦਾ ਐਲਾਨ ਕੀਤਾ। ਸੂਤਰਾਂ ਮੁਤਾਬਕ ਸਰਕਾਰ 350 ਕਿਲੋਮੀਟਰ ਦੇ ਇਸ ਰਸਤੇ ‘ਤੇ ਇਸ ਟਰੇਨ ਦੀ ਸ਼ੁਰੂਆਤ ਕਰੇਗੀ ਅਤੇ ਇਸ ਦੇ ਡਿਜ਼ਾਈਨ ‘ਤੇ ਛੇਤੀ ਹੀ ਕੰਮ ਸ਼ੁਰੂ ਕੀਤਾ ਜਾਵੇਗਾ। ਇਸ ‘ਤੇ 15 ਮਿਲੀਅਨ ਡਾਲਰ ਦਾ ਖਰਚਾ ਆਵੇਗਾ। ਇਸ ਪ੍ਰਾਜੈਕਟ ਵਿਚ ਕੁਝ ਮੌਜੂਦਾ ਰੇਲ ਲਾਈਨਾਂ ਦੀ ਵਰਤੋਂ ਕੀਤੀ ਜਾਵੇਗੀ ਅਤੇ ਕੁਝ ਨਵੀਆਂ ਲਾਈਨਾਂ ਵਿਛਾਈਆਂ ਜਾਣਗੀਆਂ। ਗੁਲੇਫ, ਕਿਚਨਰ-ਵਾਟਰਲੂ, ਲੰਡਨ ਅਤੇ ਚਾਂਥਮ ‘ਤੇ ਸਟਾਪ ਬਣਾਏ ਜਾਣਗੇ ਅਤੇ ਇਹ ਰੇਲ ਲਾਈਨ ਟੋਰਾਂਟੋ ਦੇ ਪੀਅਰਸਨ ਅੰਤਰਰਾਸ਼ਟਰੀ ਏਅਰਪੋਰਟ ਤੱਕ ਜਾਵੇਗੀ।

Facebook Comment
Project by : XtremeStudioz