Close
Menu
Breaking News:

ਡੁਸੂ ਚੋਣਾਂ: ਈਵੀਐੱੱਮ ਦੀ ਗੜਬੜੀ ਮਗਰੋਂ ਵਿਦਿਆਰਥੀ ਭੜਕੇ

-- 14 September,2018

ਨਵੀਂ ਦਿੱਲੀ, 14 ਸਤੰਬਰ
ਦਿੱਲੀ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ (ਡੁਸੂ) ਲਈ ਬੀਤੇ ਦਿਨ ਪਈਆਂ ਵੋਟਾਂ ਦੀਆਂ ਈਵੀਐੱੱਮਜ਼ ਵਿੱਚ ਖਰਾਬੀ ਸਾਹਮਣੇ ਆਉਣ ਮਗਰੋਂ ਰੱਦ ਕੀਤੀ ਗਈ ਵੋਟਾਂ ਦੀ ਗਿਣਤੀ ਕਰੀਬ ਚਾਰ ਘੰਟੇ ਦੀ ਦੇਰੀ ਮਗਰੋਂ ਮੁੜ ਸ਼ੁਰੂ ਕੀਤੀ ਗਈ।
ਚੋਣ ਅਧਿਕਾਰੀਆਂ ਮੁਤਾਬਕ ਇੱਕ ਮਸ਼ੀਨ ਵਿੱਚ ਖਰਾਬੀ ਹੋਣ ਕਰਕੇ ਇਹ ਗਿਣਤੀ ਰੋਕੀ ਗਈ ਤੇ ਸਾਰੇ ਉਮੀਦਵਾਰਾਂ ਨੂੰ ਬਲਾ ਕੇ ਚਰਚਾ ਕੀਤੀ ਗਈ ਤੇ ਆਖ਼ੀਰ ਉਮੀਦਵਾਰ ਗਿਣਤੀ ਮੁੜ ਸ਼ੁਰੂ ਕਰਨ ਲਈ ਰਾਜੀ ਹੋ ਗਏ।
ਐੱਨਐੱਸਯੂਆਈ ਦੇ ਆਗੂ ਰੌਕੀ ਤੌਸੀਦ ਨੇ ਕਿਹਾ ਸੀ ਕਿ ਕੇਂਦਰ ਸਰਕਾਰ ਦੇ ਕਥਿਤ ਇਸ਼ਾਰੇ ’ਤੇ ਈਵੀਐੱਮ ਮਸ਼ੀਨਾਂ ਨਾਲ ਗੜਬੜ ਕੀਤੀ ਗਈ ਹੈ ਇਸ ਲਈ ਨਵੇਂ ਸਿਰੇ ਤੋਂ ਚੋਣ ਕਰਵਾਈ ਜਾਵੇ। ਏਬੀਵੀਪੀ ਦੇ ਆਗੂ ਸ਼ਕਤੀ ਸਿੰਘ ਨੇ ਕਿਹਾ ਕਿ ਸਿਰਫ਼ ਇਕ ਈਵੀਐੱਮ ਖਰਾਬ ਸੀ ਜੋ ਮੁਰੰਮਤ ਕੀਤੀ ਜਾ ਸਕਦੀ ਹੈ। ਇਸ ਲਈ ਏਬੀਵੀਪੀ ਨੇ ਮੁੜ ਗਿਣਤੀ ਸ਼ੁਰੂ ਕਰਨ ਦੀ ਮੰਗ ਕੀਤੀ ਸੀ। ਮਸ਼ੀਨਾਂ ਦੀ ਗੜਬੜ ਸਾਹਮਣੇ ਆਉਣ ਮਗਰੋਂ ਵਿਦਿਆਰਥੀ ਗੁੱਟਾਂ ਵੱਲੋਂ ਤੋੜ-ਫੋੜ ਕੀਤੀ ਗਈ ਤੇ ‘ਐੱਨਐੱਸਯੂਆਈ’ ਤੇ ‘ਏਬੀਵੀਪੀ’ ਦੇ ਕਾਰਕੁਨਾਂ ਵੱਲੋਂ ਹੰਗਾਮਾ ਕੀਤਾ ਗਿਆ।
ਦੋਨਾਂ ਦੀ ਧਿਰਾਂ ਦੇ ਵਿਦਿਆਰਥੀਆਂ ਨੇ ਡੀਯੂ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਦਿੱਲੀ ਯੂਨੀਵਰਸਿਟੀ ਦੇ ਚੋਣ ਅਧਿਕਾਰੀਆਂ ਗੜਬੜ ਵਾਲੀ ਈਵੀਐੱਮ ਤੇ ਵਿਦਿਆਰਥੀਆਂ ਵੱਲੋਂ ਹੰਗਾਮਾ ਕਰਨ ਕਰਕੇ ਗਿਣਤੀ ਮੁਅੱਤਲ ਕੀਤੀ ਗਈ ਸੀ। ਅਧਿਕਾਰੀਆਂ ਨੇ ਖਰਾਬ ਮਸ਼ੀਨ ਠੀਕ ਕਰਨ ਤੇ ਗਿਣਤੀ ਸ਼ੁਰੂ ਕਰਨ ਦੀ ਗੱਲ ਕੀਤੀ ਪਰ ਵਿਦਿਆਰਥੀ ਆਗੂ ਨਹੀਂ ਮੰਨੇ।
ਪਹਿਲਾਂ ਵੀ ਇੱਕ ਘੰਟੇ ਲਈ ਗਿਣਤੀ ਰੋਕੀ ਗਈ ਕਿ ਮਸ਼ੀਨਾਂ ਦੀ ਖਰਾਬੀ ਸਾਹਮਣੇ ਆ ਰਹੀ ਸੀ। ਐੱਨਐੱਸਯੂਆਈ ਦੇ ਆਗੂਆਂ ਨੇ ਦੱਸਿਆ ਕਿ ਜਦੋਂ ਵੋਟਾਂ ਦੀ ਗਿਣਤੀ ਚੱਲ ਰਹੀ ਸੀ ਤਾਂ ਇਕ ਈਵੀਐੱਮ ’ਤੇ 10ਵੇਂ ਬਟਣ ‘ਤੇ 40 ਵੋਟਾਂ ਪਈਆਂ ਜਦੋਂ ਕਿ ਉੱਥੇ 8 ਉਮੀਦਵਾਰ ਤੇ 9ਵਾਂ ‘ਨੋਟਾ’ ਵਾਲਾ ਬਟਣ ਹੈ। ਪਹਿਲਾਂ ਵੀ ਗਿਣਤੀ ਦੌਰਾਨ ਦੋ ਵਾਰ ਮਸ਼ੀਨ ਦੀ ਗੜਬੜ ਸਾਹਮਣੇ ਆਈ ਸੀ। ਬੀਤੇ ਦਿਨ ਵਿਦਿਆਰਥੀਆਂ ਵੱਲੋਂ ਕੁੱਲ ਵੋਟਾਂ ਵਿੱਚੋਂ 44.46 ਫ਼ੀਸਦੀ ਵੋਟਾਂ ਪਾਈਆਂ ਗਈਆਂ ਤੇ 23 ਉਮੀਦਵਾਰਾਂ ਦੀ ਕਿਸਮਤ ਈਵੀਐੱੱਮਜ਼ ਵਿੱਚ ਬੰਦ ਕਰ ਦਿੱਤੀ ਸੀ ਗਈ ਸੀ।

Facebook Comment
Project by : XtremeStudioz