Close
Menu
Breaking News:

ਤਨੁਸ਼੍ਰੀ ਨੇ ਨਾਨਾ ਪਾਟੇਕਰ ਦਾ ਨਾਰਕੋ ਟੈਸਟ ਕਰਵਾਉਣ ਦੀ ਕੀਤੀ ਮੰਗ

-- 15 October,2018

ਮੁੰਬਈ — ਤਨੁਸ਼੍ਰੀ ਦੱਤਾ ਤੇ ਨਾਨਾ ਪਾਟੇਕਰ ਵਿਚਕਾਰ ਵਿਵਾਦ ਦਿਨੋਂ-ਦਿਨ ਵਧਦਾ ਨਜ਼ਰ ਆ ਰਿਹਾ ਹੈ। ਤਨੁਸ਼੍ਰੀ ਵਲੋਂ ਲਾਏ ਗਏ ਗੰਭੀਰ ਇਲਜ਼ਾਮਾਂ ਤੋਂ ਬਾਅਦ ਨਾਨਾ ਪਾਟੇਕਰ ਸਣੇ ਹੋਰ ਸ਼ੱਕੀਆਂ ਖਿਲਾਫ ਐੱਫ. ਆਰ. ਆਈ. ਦਰਜ ਕੀਤੀ ਗਈ। ਹੁਣ ਤਨੁਸ਼੍ਰੀ ਨੇ ਪੁਲਸ ‘ਚ ਕੀਤੀ ਸ਼ਿਕਾਇਤ ‘ਚ ਨਾਨਾ ਤੇ ਹੋਰ ਸ਼ੱਕੀਆਂ ਦਾ ਨਾਰਕੋ, ਬ੍ਰੇਨ ਮੈਪਿੰਗ, ਲਾਈ ਡਿਟੈਕਟਰ ਟੈਸਟ ਦੀ ਮੰਗ ਕੀਤੀ ਹੈ।

ਮੁੰਬਈ ‘ਚ ਉਸ਼ੀਵਾਰਾ ਪੁਲਸ ਸਟੇਸ਼ਨ ‘ਚ ਤਨੁਸ਼੍ਰੀ ਨੇ ਸ਼ਿਕਾਇਤ ਕੀਤੀ, ਜਿਸ ‘ਚ ਉਸ ਨੇ ਲਿਖਿਆ ਕਿ ਇਸ ਕੇਸ ‘ਚ ਕਈ ਗਵਾਹ ਹਨ ਪਰ ਉਹ ਸ਼ੱਕੀਆਂ ਤੋਂ ਡਰੇ ਹੋਏ ਹਨ। ਇਸ ਲਈ ਸ਼ੱਕੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਉਹ ਖੁੱਲ੍ਹ ਕੇ ਸਾਹਮਣੇ ਆਉਣਗੇ। ਉਨ੍ਹਾਂ ਦੀ ਗ੍ਰਿਫਤਾਰੀ ਜ਼ਰੂਰੀ ਹੈ। ਤਨੁਸ਼੍ਰੀ ਨੇ ਕਿਹਾ ਹੈ ਕਿ ਸਾਰੇ ਸ਼ੱਕੀ ਰਾਜਨੀਤੀ ਨਾਲ ਜੁੜੇ ਹਨ। ਇਸ ਮਾਮਲੇ ਨੂੰ ਭਟਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮਾਮਲੇ ‘ਚ ਤੱਤਕਾਲ ਗ੍ਰਿਫਤਾਰੀ ਜ਼ਰੂਰੀ ਹੈ। ਸ਼ੱਕੀ ਝੂਠੇ ਗਵਾਹ ਵੀ ਲਿਆ ਸਕਦੇ ਹਨ। ਇਸ ਲਈ ਉਨ੍ਹਾਂ ਦੇ ਉਕਤ ਟੈਸਟ ਕੀਤੇ ਜਾਣੇ ਚਾਹੀਦੇ ਹਨ।

ਦੱਸਣਯੋਗ ਹੈ ਕਿ ਤਨੁਸ਼੍ਰੀ ਨੇ ਨਾਨਾ ਪਾਟੇਕਰ ‘ਤੇ ਸ਼ੂਟਿੰਗ ਦੌਰਾਨ ਦੁਰਵਿਵਹਾਰ ਅਤੇ ਛੇੜਛਾੜ ਦਾ ਦੋਸ਼ ਲਗਾਇਆ ਹੈ। ਉਨ੍ਹਾਂ 2008 ‘ਚ ਕਿਸੇ ਫਿਲਮ ਦੀ ਸ਼ੂਟਿੰਗ ਦੌਰਾਨ ਨਾਨਾ ਵਲੋਂ ਆਪਣੇ ਨਾਲ ਜ਼ਬਰਦਸਤੀ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਨਾਨਾ ਪਾਟੇਕਰ ਜ਼ਬਰਦਸਤੀ ਉਸ ਦੇ ਕਰੀਬ ਆਉਣਾ ਚਾਹੁੰਦੇ ਸਨ। ਉਹ ਸ਼ੂਟਿੰਗ ਦੌਰਾਨ ਗੀਤ ਦਾ ਹਿੱਸਾ ਨਹੀਂ ਸੀ ਬਾਵਜੂਦ ਉਨ੍ਹਾਂ ਉਸ ਦੇ ਨਾਲ ਇੰਟੀਮੇਟ ਹੋਣ ਦੀ ਕੋਸ਼ਿਸ਼ ਕੀਤੀ।

Facebook Comment
Project by : XtremeStudioz