Close
Menu

ਦੀਪਿਕਾ ਆਪਣੇ ਸਟਾਫ ਨਾਲ ‘ਪਦਮਾਵਤ’ ਦੇਖ ਕੇ ਬਤੀਤ ਕਰੇਗੀ ਐਤਵਾਰ ਦਾ ਦਿਨ

-- 28 September,2018

ਮੁੰਬਈ — ਬਾਲੀਵੁੱਡ ਅਭਿਨੇਤਰੀ ਦੀਪਿਕਾ ਪਾਦੁਕੋਣ ਨੂੰ ਬਹੁਤ ਹੀ ਨਿਜੀ ਵਿਅਕਤੀ ਦੇ ਰੂਪ ‘ਚ ਜਾਣਿਆ ਜਾਂਦਾ ਹੈ। ਇਸ ਐਤਵਾਰ ਯਾਨੀ 30 ਸਤੰਬਰ ਨੂੰ ਦੀਪਿਕਾ ਨੇ ਇਕ ਅਜਿਹੀ ਯੋਜਨਾ ਬਣਾਈ, ਜਿੱਥੇ ਉਹ ਦੁਨੀਆ ਦੇ ਸ਼ੋਰ-ਸ਼ਰਾਬੇ ਤੋਂ ਦੂਰ ਆਪਣੇ ਘਰ ‘ਚ ਕਰੀਬੀ ਲੋਕਾਂ ਨਾਲ ਸਮਾਂ ਬਤੀਤ ਕਰੇਗੀ। ‘ਪਦਮਾਵਤ’ ਦੇ ਵਿਸ਼ਵ ਟੈਲੀਵਿਜ਼ਨ ਪ੍ਰੀਮੀਅਰ ਨੂੰ ਧਿਆਨ ‘ਚ ਰੱਖਦੇ ਹੋਏ ਦੀਪਿਕਾ ਦੇ ਘਰ ‘ਚ ਕੰਮ ਕਰਨ ਵਾਲੇ ਮੈਬਰਾਂ ਨੇ ਖੁਦ ਪਦਮਾਵਤ ਦੀ ਕੰਪਨੀ ‘ਚ ਇਸ ਇਤਿਹਾਸਕ ਡਰਾਮਾ ਫਿਲਮ ਨੂੰ ਦੇਖਣ ਲਈ 4 ਘੰਟੇ ਦੀ ਛੁੱਟੀ ਲਈ ਬੇਨਤੀ ਕੀਤੀ ਹੈ। ਜੀ ਹਾਂ, ਦੀਪਿਕਾ ਇਸ ਐਤਵਾਰ ਟੀ. ਵੀ. ‘ਤੇ ‘ਪਦਮਾਵਤ’ ਦੇਖ ਕੇ ਆਪਣੇ ਘਰ ਦੇ ਇਨ੍ਹਾਂ ਖਾਸ ਮੈਬਰਾਂ ਨਾਲ ਸਮਾਂ ਬਤੀਤ ਕਰੇਗੀ।

ਸੂਤਰਾਂ ਮੁਤਾਬਕ ਘਰ ‘ਚ ਕੰਮ ਕਰਨ ਵਾਲੇ ਇਹ ਸਭ ਲੋਕ ਬਹੁਤ ਉਤਸ਼ਾਹਿਤ ਹਨ ਅਤੇ ਦੀਪਿਕਾ ਨਾਲ ਸਮਾਂ ਬਤੀਤ ਕਰਨ ਦਾ ਇੰਤਜ਼ਾਰ ਕਰ ਰਹੇ ਹਨ। ਦੀਪਿਕਾ ਆਪਣੇ ਕਰਮਚਾਰੀਆਂ ਪ੍ਰਤੀ ਬਹੁਤ ਹੀ ਸ਼ਾਤ ਸੁਭਾਅ ਲਈ ਜਾਣੀ ਜਾਂਦੀ ਹੈ ਅਤੇ ਉਹ ਉਨ੍ਹਾਂ ਨੂੰ ਆਪਣੇ ਪਰਿਵਾਰ ਦਾ ਮੈਬਰ ਹੀ ਮੰਨਦੀ ਹੈ। ਸਿਨੇਮਾਘਰਾਂ ‘ਚ ‘ਪਦਮਾਵਤ’ ਦੀ ਰਿਲੀਜ਼ ਤੋਂ ਬਾਅਦ ਦੀਪਿਕਾ ਪਾਦੁਕੋਣ ਨੇ ਰਾਣੀ ਪਦਮਾਵਤੀ ਦੇ ਰੂਪ ‘ਚ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਸੀ। ਇਹ ਫਿਲਮ ਬਾਕਸ ਆਫਿਸ ‘ਤੇ 300 ਕਰੋੜ ਦਾ ਅੰਕੜਾ ਪਾਰ ਕਰਨ ‘ਚ ਸਫਲ ਰਹੀ ਸੀ। ਉੱਥੇ ਹੀ 100 ਕਰੋੜ ਦੇ ਕਲੱਬ ‘ਚ ਸ਼ਾਮਲ ਹੋਣ ਵਾਲੀ ਦੀਪਿਕਾ ਦੀ 7ਵੀਂ ਫਿਲਮ ਬਣੀ ਸੀ।

Facebook Comment
Project by : XtremeStudioz