Close
Menu

ਦੀਪਿਕਾ ਪਾਦੂਕੋਣ ਪੂਰੇ ਫੈਸ਼ਨ ਸਟਾਈਲ ‘ਚ ‘ਕੌਨਸ ਸਮਾਰੋਹ’ ਲਈ ਹੋਈ ਰਵਾਨਾ

-- 15 May,2017
ਨਵੀਂ ਦਿੱਲੀ— ਬਾਲੀਵੁੱਡ ਅਭਿਨੇਤਰੀ ਦੀਪਿਕਾ ਪਾਦੂਕੋਣ 70ਵੇਂ ਕੌਨਸ ਅੰਤਰਰਾਸ਼ਟਰੀ ਫਿਲਮ ਸਮਾਰੋਹ ‘ਚ ਹਿੱਸਾ ਲੈਣ ਲਈ ਪੂਰੀ ਤਰ੍ਹਾਂ ਤਿਆਰ ਹੈ। ਦੀਪਿਕਾ ਇਸ ਸਮਾਰੋਹ ‘ਚ ਲੌਰੀਅਲ ਪੈਰਿਸ ਦੀ ਨੁਮਾਇੰਦਗੀ ਕਰਦੇ ਹੋਏ ਮੇਕਅੱਪ ਅਤੇ ਵੱਖ-ਵੱਖ ਸਟਾਈਲ ‘ਚ ਜਲਵਾ ਬਿਖੇਰੇਗੀ। ਦੀਪਿਕਾ ਨੇ ਲੌਰੀਅਲ ਦੇ ਕੌਨਸ ਕੁਲੈਕਸ਼ਨ ਨੂੰ ਲਾਂਚ ਵੀ ਕੀਤਾ ਸੀ। ਦੀਪਿਕਾ ਪਾਦੂਕੋਣ ‘ਕੌਨਸ ਅੰਤਰਰਾਸ਼ਟਰੀ ਫਿਲਮ ਸਮਾਰੋਹ’ ‘ਚ ਹਿੱਸਾ ਲੈਣ ਲਈ ਅੱਜ ਮੁੰਬਈ ਤੋਂ ਰਵਾਨਾ ਹੋ ਚੁੱਕੀ ਹੈ। 
ਦੱਸਣਯੋਗ ਹੈ ਕਿ ਕੌਨਸ ‘ਚ ਸੋਨਮ ਕੂਪਰ ਅਤੇ ਐਸ਼ਵਰਿਆ ਰਾਏ ਬੱਚਨ ਵੀ ਹਿੱਸਾ ਲੈਣਗੀਆਂ। ਐਸ਼ਵਰਿਆ ਅਤੇ ਸੋਨਮ ਨੇ ਕੌਨਸ ‘ਚ ਸਾਲ 2002 ਅਤੇ 2011 ਤੋਂ ਹੀ ਹਰ ਸਾਲ ਜਾ ਰਹੀਆਂ ਹਨ, ਜਦੋਂਕਿ ਦੀਪਿਕਾ ਪਹਿਲੀ ਵਾਰ ਇਥੇ ਨਜ਼ਰ ਆਵੇਗੀ। ਇਨ੍ਹਾਂ ਤੋਂ ਇਲਾਵਾ ਕਈ ਹੋਰ ਅਭਿਨੇਤਰੀਆਂ ਵੀ ਇਸ ਸਮਾਰੋਹ ‘ਚ ਸ਼ਿਰਕਤ ਕਰਨਗੀਆਂ। ਲੌਰੀਅਲ ਪੈਰਿਸ ਮਹਾਉਤਸਵ ਦੇ ਮਹਾਪ੍ਰਬੰਧਕ ਰਾਜਜੀਤ ਗਰਗ ਨੇ ਇੱਕ ਬਿਆਨ ‘ਚ ਦੱਸਿਆ ਹੈ ਕਿ, ”ਸਾਨੂੰ ਐਲਾਨ ਕਰਦੇ ਬਹੁਤ ਖੁਸ਼ੀ ਹੋ ਰਹੀ ਹੈ ਕਿ ਇਸ ਸਾਲ ਕੌਨਸ ਫਿਲਮ ਮਹਾਉਤਸਵ ‘ਚ ਐਸ਼ਵਰਿਆ ਰਾਏ ਬੱਚਨ, ਦੀਪਿਕਾ ਪਾਦੂਕੋਣ ਅਤੇ ਸੋਨਮ ਕਪੂਰ ਲੌਰੀਅਲ ਪੈਰਿਸ ਅਤੇ ਭਾਰਤ ਦਾ ਪ੍ਰਤੀਨਿਧਤ ਕਰਨਗੀਆਂ।” ਕੌਨਸ ਫਿਲਮ ਮਹਾਉਤਸਵ 17 ਤੋਂ 28 ਮਈ ਤੱਕ ਚੱਲੇਗਾ।
Facebook Comment
Project by : XtremeStudioz