Close
Menu

ਦੁਬਈ ਫਾਈਨਲ ’ਚ ਥਾਂ ਬਣਾਉਣ ਲਈ ਸਾਇਨਾ ਅਤੇ ਪ੍ਰਣਯ ਦੀਆਂ ਨਜ਼ਰਾਂ ਚੀਨ ਓਪਨ ਉੱਤੇ

-- 14 November,2017

ਫੁਜੋਓ (ਚੀਨ), 14 ਨਵੰਬਰ
ਰਾਸ਼ਟਰੀ ਚੈਂਪੀਅਨ ਸਾਇਨਾ ਨੇਹਵਾਲ ਅਤੇ ਐਚਐਸ ਪ੍ਰਣਯ ਕੱੱਲ੍ਹ ਤੋਂ ਇਥੇ ਸ਼ੁਰੂ ਹੋ ਰਹੇ ਚੀਨ ਓਪਨ ਸੁਪਰਸੀਰੀਜ਼ ਪ੍ਰੀਮੀਅਰ ਜਿੱਤ ਕੇ ਦੁਬਈ ਸੁਪਰਸੀਰੀਜ਼ ਫਾਈਨਲ ਲਈ ਥਾਂ ਪੱਕੀ ਕਰਨਾ ਚਾਹੇਗੀ। ਦੁਨੀਆ ਦੀ ਸਾਬਕਾ ਨੰਬਰ ਇਕ ਖਿਡਾਰੀ ਸਾਇਨਾ ਨੇ ਓਲੰਪਿਕ ਤਮਗਾ ਜੇਤੂ ਪੀਵੀ ਸਿੰਧੂ ਨੂੰ ਹਰਾ ਕੇ ਪਿਛਲੇ ਹਫ਼ਤੇ ਤੀਸਰੀ ਵਾਰ ਰਾਸ਼ਟਰੀ ਚੈਂਪੀਅਨਸ਼ਿਪ ਜਿੱਤੀ। ਉਥੇ ਪ੍ਰਣਯ ਨੇ ਕਿਦਾਂਬਰੀ ਸ੍ਰੀਕਾਂਤ ਨੂੰ ਹਰਾ ਕੇ ਪਹਿਲਾ ਰਾਸ਼ਟਰੀ ਖ਼ਿਤਾਬ ਆਪਣੇ ਨਾਂ ਕਰ ਲਿਆ। ਸਾਇਨਾ ਅਤੇ ਪ੍ਰਣਯ ਦੋਵੇਂ ਦੁਬਈ ਰੈਂਕਿੰਗ ਵਿੱਚ 11ਵੇਂ ਸਥਾਨ ’ਤੇ ਹਨ ਅਤੇ ਉਨ੍ਹਾਂ ਕੋਲ ਆਪਣੀ ਥਾਂ ਪੱਕੀ ਕਰਨ ਲਈ ਸਿਰਫ਼ ਦੋ ਟੂਰਨਾਮੈਂਟ ਚੀਨ ਓਪਨ ਅਤੇ ਹਾਂਗਕਾਂ ਓਪਨ ਬਚੇ ਹਨ

ਗਲਾਸਗੋ ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੇ ਦਾ ਤਗਮਾ ਜੇਤੂ ਸਾਇਨਾ ਦਾ ਮੁਕਾਬਲਾ ਅਮਰੀਕਾ ਦੀ ਬੇਵੇਨ ਝਾਂਗ ਨਾਲ ਹੈ। ਜਦਕਿ ਪ੍ਰਣਯ ਪਹਿਲੇ ਪੜਾਅ ’ਚ ਕੁਆਲੀਫਾਇਰ ਵਜੋਂ ਖੇਡਣਗੇ। ਇਸ ਸ਼੍ਰੇਣੀ ਵਿੱਚ ਪੰਜ ਫਾਈਨਲ ਖੇਡ ਕੇ ਚਾਰ ਖ਼ਿਤਾਬ ਜਿੱਤਣ ਵਾਲੇ ਸ੍ਰੀਕਾਂਤ ਨੇ ਮਾਸਪੇਸ਼ੀਆਂ ਦੇ ਖਿਚਾਵ ਕਾਰਨ ਬ੍ਰੇਕ ਲਿਆ ਹੈ। ਇਸੇ ਸ਼੍ਰੇਣੀ ਵਿੱਚ ਇੰਡੀਆ ਓਪਨ ਅਤੇ ਕੋਰੀਆ ਓਪਨ ਦੇ ਇਲਾਵਾ ਵਿਸ਼ਵ ਚੈਂਪੀਅਨਸ਼ਿਪ ’ਚ ਤਗਮਾ ਜਿੱਤਣ ਵਾਲੀ ਸਿੰਧੂ ਰਾਸ਼ਟਰੀ ਚੈਂਪੀਅਨਸ਼ਿਪ ਦੇ ਫਾਈਨਲ ’ਚ ਮਿਲੀ ਹਾਰ ਦੇ ਬਾਅਦ ਜਿੱਤ ਦੀ ਰਾਹ ’ਤੇ ਮੁੜਨ ਲਈ ਪੂਰਾ ਜ਼ੋਰ ਲਾਏਗੀ।

Facebook Comment
Project by : XtremeStudioz