Close
Menu

‘ਦੰਗਲ’ ਨੂੰ ਪਛਾੜ ‘ਟਾਈਗਰ…’ ਨੇ ਵੀਕੈਂਡ ‘ਤੇ ਬਣਾਇਆ ਰਿਕਾਰਡ

-- 25 December,2017

ਮੁੰਬਈ — ਕ੍ਰਿਸਮਸ ਅਤੇ ਨਵੇਂ ਸਾਲ ਮੌਕੇ ਸਿਨੇਮਾਘਰਾਂ ‘ਚ ਰਿਲੀਜ਼ ਹੋਈ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੀ ਫਿਲਮ ‘ਟਾਈਗਰ ਜ਼ਿੰਦਾ ਹੈ’ ਨੇ ਬਾਕਸ ਆਫਿਸ ‘ਤੇ ਧਮਾਲਾਂ ਪਾਈਆਂ ਹੋਈਆਂ ਹਨ। ਤੁਹਾਨੂੰ ਦੱਸ ਦੇਈਏ ਫਿਲਮ ਨੇ ਪਹਿਲੇ ਦਿਨ ਸ਼ੁਕਰਵਾਰ 34.10 ਕਰੋੜ, ਦੂਜੇ ਦਿਨ ਸ਼ਨੀਵਾਰ 35.30 ਕਰੋੜ ਅਤੇ ਤੀਜੇ ਦਿਨ ਐਤਵਾਰ 45.33 ਕਰੋੜ ਦੀ ਕਮਾਈ ਕਰ ਲਈ ਹੈ। ਫਿਲਮ ਨੇ ਕੁੱਲ ਮਿਲਾ ਕੇ ਵੀਕੈਂਡ ‘ਚ 114.93 ਕਰੋੜ ਦਾ ਕਾਰੋਬਾਰ ਕਰ ਲਿਆ ਹੈ।ਦੱਸਣਯੋਗ ਹੈ ਕਿ ‘ਟਾਈਗਰ ਜ਼ਿੰਦਾ ਹੈ’ ਨੇ ਐਤਵਾਰ ਨੂੰ 45.33 ਕਰੋੜ ਦੀ ਕਮਾਈ ਕਰਕੇ ਆਮਿਰ ਖਾਨ ਦੀ ਫਿਲਮ ‘ਦੰਗਲ’ ਨੂੰ ਪਿੱਛੇ ਛੱਡ ਦਿੱਤਾ ਹੈ ਜਿਸਨੇ ਰਿਲੀਜ਼ ਦੇ ਤੀਜੇ ਦਿਨ 41.29 ਕਰੋੜ ਦਾ ਕਲੈਕਸ਼ਨ ਕੀਤਾ ਸੀ। ਕਿਹਾ ਜਾ ਰਿਹਾ ਹੈ ਕਿ ਤਿੰਨ ਦਿਨਾਂ ‘ਚ 110 ਕਰੋੜ ਦਾ ਆਂਕੜਾ ਪਾਰ ਕਰਨ ਵਾਲੀ ਸਲਮਾਨ ਦੀ ਇਹ ਫਿਲਮ ਪਹਿਲੇ ਹਫਤੇ ‘ਚ 200 ਕਰੋੜ ਤੋਂ ਜ਼ਿਆਦਾ ਦਾ ਬਿਜਨੈੱਸ ਕਰ ਲਵੇਗੀ। ਸੋਮਵਾਰ ਨੂੰ ਕ੍ਰਿਸਮਸ ਵਾਲੇ ਦਿਨ ਇਸ ਫਿਲਮ ਨੂੰ ਛੁੱਟੀ ਦਾ ਫਾਇਦਾ ਜ਼ਰੂਰ ਮਿਲੇਗਾ। ਇਸ ਤੋਂ ਬਾਅਦ ਨਵੇਂ ਸਾਲ ‘ਤੇ ਛੁੱਟੀਆਂ ਦਾ ਪੂਰਾ ਅਸਰ ਫਿਲਮ ਦੀ ਕਲੈਕਸ਼ਨ ‘ਤੇ ਪਵੇਗਾ।

Facebook Comment
Project by : XtremeStudioz