Close
Menu

ਦੱਖਣੀ ਕੋਰੀਆ ਅਤੇ ਭਾਰਤ ਵਿਚਾਲੇ ਦਸ ਸਮਝੌਤੇ ਸਹੀਬੰਦ

-- 11 July,2018

ਨਵੀਂ ਦਿੱਲੀ, ਅੱਜ ਭਾਰਤ ਅਤੇ ਦੱਖਣੀ ਕੋਰੀਆ ਵੱਲੋਂ ਆਪਸੀ ਸਹਿਯੋਗ ਵਧਾਉਣ ਲਈ ਦਸ ਸਮਝੌਤਿਆਂ ਉੱਤੇ ਸਹੀ ਪਾਈ ਗਈ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਵੀ ਕੋਰੀਅਨ ਪ੍ਰਾਇਦੀਪ ਵਿੱਚ ਸ਼ਾਂਤੀ ਪ੍ਰਕਿਰਿਆ ਵਿੱਚ ਭਾਈਵਾਲ ਹੈ। ਉਨ੍ਹਾਂ ਨੇ ਭਾਰਤ ਦੀ ਫੇਰੀ ਉੱਤੇ ਆਏ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇਅ ਨਾਲ ਵੱਖ ਵੱਖ ਵਿਸ਼ਿਆਂ ਉੱਤੇ ਗੱਲਬਾਤ ਕਰਦਿਆਂ ਦੋਵਾਂ ਦੇਸ਼ਾਂ ਵਿੱਚ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਉੱਤੇ ਜ਼ੋਰ ਦਿੱਤਾ। ਦੋਵਾਂ ਦੇਸ਼ਾਂ ਨੇ ਰੱਖਿਆ ਅਤੇ ਸੁਰੱਖਿਆ, ਮਨਸੂਈ ਇੰਟੈਲੀਜੈਂਸ ਅਤੇ ਵਪਾਰ ਤੋਂ ਇਲਾਵਾ ਹੋਰ ਕਈ ਖੇਤਰਾਂ ਵਿੱਚ ਆਪਸੀ ਸਹਿ਼ਯੋਗ ਵਧਾਉਣ ਉੱਤੇ ਜ਼ੋਰ ਦਿੱਤਾ। ਦੋਵਾਂ ਦੇਸ਼ਾਂ ਨੇ ਖੇਤਰੀ ਅਮਨ, ਪਰਮਾਣੂ ਹਥਿਆਰਾਂ ਦੇ ਪਾਸਾਰ ਨੂੰ ਰੋਕਣ ਪ੍ਰਤੀ ਆਪਣਾ ਦ੍ਰਿੜ ਪ੍ਰਗਟਾਵਾ ਕੀਤਾ। ਦੋਵਾਂ ਦੇਸ਼ਾਂ ਵਿੱਚ ਦਸ ਸਮਝੌਤਿਆਂ ਉੱਤੇ ਸਹੀ ਪਾਈ ਗਈ ਹੈ। ਇਸ ਤੋਂ ਇਲਾਵਾ ਵਿਆਪਕ ਆਰਥਿਕ ਭਾਈਵਾਲੀ ਇਕਰਾਰ ਤਹਿਤ ਦੋਵਾਂ ਦੇਸ਼ਾਂ ਵਿੱਚ ਵਾਰਤਾ ਸ਼ੁਰੂ ਕਰਨ ਬਾਰੇ ਵੀ ਸਮਝੌਤੇ ਉੱਤੇ ਸਹੀ ਪਾਈ ਗਈ ਹੈ।

Facebook Comment
Project by : XtremeStudioz