Close
Menu

ਦੱਖਣੀ ਕੋਰੀਆ ਨੇ ਉੱਤਰੀ ਕੋਰੀਆ ਨਾਲ ਤਣਾਅ ਘੱਟ ਕਰਨ ਲਈ ਕੀਤੀ ਗੱਲਬਾਤ ਦੀ ਪੇਸ਼ਕਸ਼

-- 17 July,2017

ਸੋਲ— ਦੱਖਣੀ ਕੋਰੀਆ ਨੇ ਉੱਤਰੀ ਕੋਰੀਆ ਦੇ ਨਾਲ ਸੀਮਾ ‘ਤੇ ਫੈਲੇ ਤਣਾਅ ਨੂੰ ਘੱਟ ਕਰਨ ਅਤੇ ਸਾਲ 1950 ਦੇ ਯੁੱਧ ਵਿਚ ਵੱਖ ਹੋਏ ਪਰਿਵਾਰਾਂ ਨੂੰ ਇਕ-ਦੂਜੇ ਨਾਲ ਮਿਲਾਉਣ ਲਈ ਗੱਲਬਾਤ ਦੀ ਪੇਸ਼ਕਸ਼ ਕੀਤੀ ਹੈ। ਸੋਲ ਦੁਆਰਾ ਦਿੱਤੀ ਗਈ ਇਹ ਦੌ ਦੌਰ ਦੀ ਗੱਲਬਾਤ ਦੀ ਪੇਸ਼ਕਸ਼ ਇਸ ਗੱਲ ਦਾ ਸੰਕੇਤ ਹੈ ਕਿ ਦੱਖਣੀ ਕੋਰੀਆ ਦੇ ਨਵੇਂ ਰਾਸ਼ਟਰਪਤੀ ਮੂਨ ਜੇ-ਇਨ ਉੱਤਰੀ ਕੋਰੀਆ ਦੁਆਰਾ ਇਸ ਮਹੀਨੇ ਕੀਤੇ ਗਏ ਅੰਤਰ ਮਹਾਦੀਪੀ ਬੈਲਿਸਟਿਕ ਮਿਸਾਈਲ ਦੇ ਪਰੀਖਣ ਮਗਰੋਂ ਵੀ ਪਯੋਂਗਯਾਂਗ ਦੇ ਨਾਲ ਆਪਣੇ ਰਿਸ਼ਤੇ ਵਿਚ ਸੁਧਾਰ ਲਿਆਉਣਾ ਚਾਹੁੰਦੇ ਹਨ। ਰੱਖਿਆ ਮੰਤਰੀ ਨੇ ਸੋਮਵਾਰ ਨੂੰ ਦੱਸਿਆ ਕਿ ਸੀਮਾ ‘ਤੇ ਦੁਸ਼ਮਣੀ ਵਾਲੀਆਂ ਗਤੀਵਿਧੀਆਂ ਨੂੰ ਖਤਮ ਕਰਨ ਦੇ ਤਰੀਕੇ ਲੱਭਣ ਲਈ ਉਹ ਸੀਮਾਈ ਪਿੰਡ ਪਨਮੁੰਜਮ ਵਿਚ ਸ਼ੁੱਕਰਵਾਰ ਨੂੰ ਗੱਲਬਾਤ ਦਾ ਸੱਦਾ ਦੇ ਰਹੇ ਹਨ। ਸੋਲ ਦੇ ਰੈੱਡ ਕ੍ਰਾਸ ਨੇ ਦੱਸਿਆ ਕਿ ਉਹ ਸੀਮਾ ‘ਤੇ ਸਥਿਤ ਪਿੰਡ ਵਿਚ 1 ਅਗਸਤ ਨੂੰ ਦੋਹਾਂ ਦੇਸ਼ਾਂ ਦੇ ਪਰਿਵਾਰਾਂ ਨੂੰ ਮਿਲਾਉਣ ਲਈ ਚਰਚਾ ਦੀ ਖਾਤਰ ਵੱਖ ਗੱਲਬਾਤ ਚਾਹੁੰਦਾ ਹੈ। ਉੱਤਰੀ ਕੋਰੀਆ ਦੇ ਸਰਕਾਰੀ ਮੀਡੀਆ ਨੇ ਦੱਖਣੀ ਕੋਰੀਆ ਦੀ ਇਸ ਪਹਿਲ ‘ਤੇ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।

Facebook Comment
Project by : XtremeStudioz