Close
Menu

ਨੈਸ਼ਨਲ ਲਾਈਵਸਟਾਕ ਚੈਂਪੀਅਨਸ਼ਿਪ-2019 ਦਾ ਆਯੋਜਨ ਚੱਪੜ ਚਿੜੀ ਵਿਖੇ 1 ਤੋਂ 4 ਫਰਵਰੀ ਤੱਕ ਹੋਵੇਗਾ: ਬਲਬੀਰ ਸਿੰਘ ਸਿੱਧੂ

-- 01 January,2019

• ਘੋੜਿਆਂ ਦੀਆਂ ਖੇਡਾਂ ਰਿਲੇਅ, ਸ਼ੋਅ ਜੰਪਿੰਗ, ਰਾਬੀਆ ਚਾਲ, ਫਲੈਟ ਰੇਸ, ਫੈਰੀਅਰ ਕੰਪੀਟੀਸ਼ਨ, ਟੈਂਟ ਪੈਗਿੰਗ ਤੇ ਡੌਗ ਸ਼ੋਅ ਮੁਕਾਬਲੇ ਵੀ ਕਰਵਾਏ ਜਾਣਗੇ
ਚੰਡੀਗੜ•, 1 ਜਨਵਰੀ:
ਪੰਜਾਬ ਸਰਕਾਰ ਦੇ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਵੱਲੋਂ ਪੀ.ਐਚ.ਡੀ. ਚੈਂਬਰ ਆਫ ਕਾਮਰਸ ਅਤੇ ਇੰਡਸਟਰੀ ਵਿਭਾਗ ਦੇ ਸਹਿਯੋਗ ਨਾਲ ਨੈਸ਼ਨਲ ਲਾਈਵਸਟਾਕ ਚੈਂਪੀਅਨਸ਼ਿਪ ਅਤੇ ਐਕਸਪੋ-2019 ਦਾ ਆਯੋਜਨ ਚੱਪੜ ਚਿੜੀ, ਐਸ.ਏ.ਐਸ. ਨਗਰ ਵਿਖੇ 1 ਤੋਂ 4 ਫਰਵਰੀ 2019 ਤੱਕ ਕੀਤਾ ਜਾਵੇਗਾ।
ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਪੰਜਾਬ ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਕਿਸਾਨਾਂ ਨੂੰ ਸਹਾਇਕ ਧੰਦਿਆਂ ਵੱਲ ਪ੍ਰੇਰਿਤ ਕਰਦਿਆਂ ਜ਼ਿਲ•ਾ ਪੱਧਰ ਤੋਂ ਸ਼ੁਰੂ ਕੀਤੀ ਗਈ ਇਹ ਚੈਂਪੀਅਨਸ਼ਿਪ ਨਾ ਸਿਰਫ ਹੁਣ ਕੌਮੀ ਪੱਧਰ ਤੱਕ ਪਹੁੰਚ ਚੁੱਕੀ ਹੈ ਬਲਕਿ ਵਿਦੇਸ਼ਾਂ ਤੋਂ ਵੀ ਪਸ਼ੂ ਪਾਲਕ ਅਤੇ ਹੋਰ ਸਹਾਇਕ ਕਿੱਤਿਆਂ ਨਾਲ ਸਬੰਧਤ ਪ੍ਰਤੀਨਿਧ ਇਥੇ ਪਹੁੰਚ ਰਹੇ ਹਨ। ਉਨ•ਾਂ ਕਿਹਾ ਕਿ ਪੰਜਾਬ ਤੋਂ ਇਲਾਵਾ ਹਰਿਆਣਾ, ਰਾਜਸਥਾਨ, ਹਿਮਾਚਲ ਪ੍ਰਦੇਸ਼, ਗੁਜਰਾਤ, ਜੰਮੂ ਅਤੇ ਕਸ਼ਮੀਰ, ਅਸਾਮ, ਦਿੱਲੀ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਆਦਿ ਰਾਜਾਂ ਤੋਂ ਵੀ ਪਸ਼ੂ ਪਾਲਕ ਇਸ ਲਾਈਵਸਟਾਕ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣਗੇ।
ਪਸ਼ੂ ਪਾਲਣ ਮੰਤਰੀ ਨੇ ਅੱਗੇ ਦੱਸਿਆ ਕਿ ਚਾਰ ਦਿਨ ਚੱਲਣ ਵਾਲੀ ਇਸ ਨੈਸ਼ਨਲ ਲਾਈਵਸਟਾਕ ਚੈਂਪੀਅਨਸ਼ਿਪ  ਵਿੱਚ  ਮੱਝਾਂ, ਗਾਵਾਂ ਤੇ ਬੱਕਰੀਆਂ ਦੇ ਦੁੱਧ ਚੁਆਈ ਦੇ ਮੁਕਾਬਲੇ ਹੋਣਗੇ ਅਤੇ ਸਭ ਤੋਂ ਵੱਧ ਦੁੱਧ ਦੇਣ ਵਾਲੇ ਪਸ਼ੂਆਂ ਦੇ ਮਾਲਕਾਂ ਨੂੰ ਨਗਦ ਇਨਾਮ ਦੇ ਨਾਲ ਸਨਮਾਨ ਪੱਤਰ ਦਿੱਤਾ ਜਾਵੇਗਾ। ਉਨਾਂ ਅੱਗੇ ਦੱਸਿਆ ਵੱਖ-ਵੱਖ ਨਸਲਾਂ ਦੇ ਘੋੜਿਆਂ, ਮੱਝਾਂ, ਗਾਵਾਂ, ਭੇਡਾਂ, ਬੱਕਰੀਆਂ, ਕੁੱਤਿਆਂ, ਟਰਕੀ ਅਤੇ ਮੁਰਗੀਆਂ ਆਦਿ ਦੇ ਨਸਲਾਂ ਦੇ ਮੁਕਾਬਲੇ ਵੀ ਕਰਵਾਏ ਜਾਣਗੇ। ਉਨ•ਾਂ ਦੱਸਿਆ ਕਿ ਇਹ ਬੜੀ ਦਿਲਚਸਪ ਤੱਥ ਹੈ ਕਿ ਅਕਸਰ ਜੇਤੂ ਪਸ਼ੂ ਪਾਲਕਾਂ ਦੇ ਜਾਨਵਰਾਂ ਦੀ ਮੰਗ ਕਾਫੀ ਵੱਧ ਜਾਂਦੀ ਹੈ ਜਿਸ ਦੁਆਰਾ ਉਨ•ਾਂ ਦੀ ਕਮਾਈ ਵਿਚ ਵੀ ਕਾਫੀ ਵਾਧਾ ਹੋ ਜਾਂਦਾ ਹੈ।  
ਉਨ•ਾਂ ਦੱਸਿਆ ਕਿ ਪੰਜਾਬ ਦੇ ਲੋਕਾਂ ਦਾ ਰੁਝਾਨ ਕੁੱਤਿਆਂ ਦੀਆਂ ਨਵੀਆਂ ਨਵੀਆਂ ਨਸਲਾਂ ਤੇ ਹੋਣ ਕਰਕੇ ਇਸ ਚੈਂਪੀਅਨਸ਼ਿਪ ਵਿੱਚ ਡੌਗ ਸ਼ੋਅ ਵੀ ਕਰਵਾਇਆ ਜਾ ਰਿਹਾ ਹੈ। ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਪਹਿਲੀ ਵਾਰ ਇਸ ਚੈਂਪੀਅਨਸ਼ਿਪ ਵਿੱਚ ਕਬੱਡੀ ਦੇ ਮੈਚ ਪੰਜਾਬ ਤੇ ਹਰਿਆਣਾ ਦੀਆਂ ਟੀਮਾਂ ਵਿੱਚਕਾਰ ਕਰਵਾਏ ਜਾਣਗੇ। ਚਾਰੇ ਦਿਨ ਪਹੁੰਚੇ ਹੋਏ ਲੋਕਾਂ ਦੇ ਮਨੋਰੰਜਨ ਲਈ ਸੱਭਿਆਚਾਰ ਅਤੇ ਗੀਤ ਸੰਗੀਤ ਦਾ ਪ੍ਰੋਗਰਾਮ ਅਤੇ ਲੋਕ ਕਲਾਵਾਂ ਦਾ ਪ੍ਰਦਰਸ਼ਨ ਕੀਤਾ ਜਾਵੇਗਾ। ਨਿਹੰਗ ਸਿੰਘਾਂ ਵੱਲੋਂ ਘੋੜਸਵਾਰੀ, ਨੇਜੇਬਾਜ਼ੀ, ਅਤੇ ਹੋਰ ਜੰਗੀ ਕਲਾਵਾਂ ਦੇ ਜੌਹਰ ਦਿਖਾਏ ਜਾਣਗੇ ਅਤੇ ਪੀ.ਏ.ਪੀ. ਦੇ ਜਵਾਨਾਂ ਵੱਲੋਂ ਵੀ ਘੋੜਸਵਾਰੀ ਅਤੇ ਮੋਟੋਰਸਾਈਕਲ ਤੇ ਕਰਤੱਬ ਦਿਖਾਏ ਜਾਣਗੇ। ਉਨ•ਾਂ ਦੱਸਿਆ ਕਿ 4 ਫਰਵਰੀ 2019 ਨੂੰ ਜੇਤੂ ਪਸ਼ੂਆਂ ਦੇ ਮਾਲਕਾਂ ਨੂੰ ਇਨਾਮ ਦੇ ਕੇ ਸਨਮਾਨਤ ਕੀਤਾ ਜਾਵੇਗਾ।
ਡਾ. ਇੰਦਰਜੀਤ ਸਿੰਘ, ਨਿਰਦੇਸ਼ਕ ਪਸ਼ੂ ਪਾਲਣ ਦੁਆਰਾ ਦੱਸਿਆ ਗਿਆ ਕਿ ਇਸ ਚੈਂਪੀਅਨਸ਼ਿਪ ਵਿੱਚ ਪੀ.ਐਚ.ਡੀ. ਚੈਂਬਰ ਆਫ ਕਾਮਰਸ ਦੇ ਸਹਿਯੋਗ ਨਾਲ ਲਗਾਏ ਐਕਸਪੋ-2019 ਵਿੱਚ 300 ਤੋਂ ਵੱਧ ਪਸ਼ੂ ਪਾਲਣ, ਡੇਅਰੀ, ਮੱਛੀ ਪਾਲਣ, ਖੇਤੀਬਾੜੀ ਨਾਲ ਸਬੰਧਤ ਮਸ਼ੀਨਰੀ, ਉਤਪਾਦਾਂ, ਨਵੀਆਂ ਤਕਨੀਕਾਂ ਅਤੇ ਹੋਰ ਕੰਪਨੀਆਂ/ਅਦਾਰਿਆਂ ਵੱਲੋਂ ਸਟਾਲ ਲਗਾਏ ਜਾਣਗੇ ਜਿਸ ਨਾਲ ਪਸ਼ੂ ਪਾਲਕਾਂ ਨੂੰ ਭਰਪੂਰ ਫਾਇਦਾ ਹੋਵੇਗਾ।
ਡਾ. ਇੰਦਰਜੀਤ ਸਿੰਘ ਨੇ ਦੱਸਿਆ ਕਿ ਚਾਰ ਦਿਨਾਂ ਲਾਈਵਸਟਾਕ ਚੈਂਪੀਅਨਸ਼ਿਪ ਵਿੱਚ ਕੁੱਲ 6 ਸੈਮੀਨਾਰ ਕੀਤਾ ਜਾਣਗੇ ਜਿਨ•ਾਂ ਵਿੱਚ ਪਸ਼ੂ ਪਾਲਣ, ਡੇਅਰੀ, ਮੱਛੀ ਪਾਲਣ, ਖੁਰਾਕ ਅਤੇ ਚਾਰਾ ਅਤੇ ਪਸ਼ੂਧਨ ਨਾਲ ਸਬੰਧਤ ਵੱਖ-ਵੱਖ ਵਿਸ਼ਿਆਂ ਤੇ ਮਾਹਿਰਾਂ ਵੱਲੋਂ ਪਸ਼ੂ ਪਾਲਕਾਂ ਨੂੰ ਜਾਣਕਾਰੀ ਦਿੱਤੀ ਜਾਵੇਗੀ ਅਤੇ ਉਨ•ਾਂ ਦੇ ਸਵਾਲਾਂ ਦੇ ਜਵਾਬ ਵੀ ਮੌਕੇ ਤੇ ਹੀ ਦਿੱਤੇ ਜਾਣਗੇ।ਦੇਸੀ ਨਸਲਾਂ ਨੂੰ ਉਤਸ਼ਾਹਿਤ ਕਰਨ ਵਾਸਤੇ ਗਾਵਾਂ ਦੀ ਸਾਹੀਵਾਲ ਨਸਲ ਅਤੇ ਮੱਝਾਂ ਅਤੇ ਬੱਕਰੀਆਂ ਦੀਆਂ ਦੇਸੀ ਨਸਲਾਂ ਦੇ ਵਿਸ਼ੇਸ਼ ਮੁਕਾਬਲੇ, ਪ੍ਰਦਰਸ਼ਨੀਆਂ ਅਤੇ ਸੈਮੀਨਾਰ ਵੀ ਕਰਵਾਏ ਜਾਣਗੇ।ਉਨ•ਾਂ ਕਿਹਾ ਕਿ ਘੋੜਿਆਂ ਦੀਆਂ ਖੇਡਾਂ ਜਿਵੇਂ ਕਿ ਰਿਲੇਅ, ਸ਼ੋਅ ਜੰਪਿੰਗ, ਰਾਬੀਆ ਚਾਲ, ਫਲੈਟ ਰੇਸ, ਫੈਰੀਅਰ ਕੰਪੀਟੀਸ਼ਨ, ਟੈਂਟ ਪੈਗਿੰਗ ਆਦਿ ਦੇ ਮੁਕਾਬਲੇ ਕਰਵਾਏ ਜਾਣਗੇ ਅਤੇ ਘੋੜਿਆਂ ਅਤੇ ਊਠਾਂ ਦੇ ਨਾਚ ਅਤੇ ਸਜਾਵਟੀ ਮੁਕਾਬਲੇ ਵੀ ਖਿੱਚ ਦਾ ਕੇਂਦਰ ਬਣਨਗੇ।

Facebook Comment
Project by : XtremeStudioz