Close
Menu

ਪਾਕਿ-ਅਮਰੀਕਾ ਸਬੰਧਾਂ ਨੂੰ ਲੈ ਕੇ ਇਮਰਾਨ ਖਾਨ ਨੇ ਅਮਰੀਕੀ ਰਾਜਦੂਤ ਨਾਲ ਕੀਤੀ ਗੱਲਬਾਤ

-- 09 August,2018

ਇਸਲਾਮਾਬਾਦ — ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਪਾਰਟੀ ਮੁਖੀ ਇਮਰਾਨ ਖਾਨ ਨੇ ਕਿਹਾ ਹੈ ਕਿ ਅਮਰੀਕਾ ਨਾਲ ਹੋਰ ਭਰੋਸੇਯੋਗ ਸਬੰਧਾਂ ਦੀ ਲੋੜ ਹੈ। ਇਮਰਾਨ ਨੇ ਇਸ ਦੇ ਨਾਲ ਹੀ ਕਿਹਾ ਕਿ ਦੋਹਾਂ ਦੇਸ਼ਾਂ ਦੇ ਸਬੰਧਾਂ ‘ਚ ਉਤਾਰ-ਚੜ੍ਹਾਅ ਆਉਣ ਨਾਲ ਆਪਸੀ ਵਿਸ਼ਵਾਸ ਵਿਚ ਕਮੀ ਆਈ ਹੈ। ਇਮਰਾਨ ਖਾਨ ਨੇ ਬੁੱਧਵਾਰ ਨੂੰ ਅਮਰੀਕੀ ਰਾਜਦੂਤ ਜਾਨ ਐੱਫ. ਹੋਵਰ ਨਾਲ ਮੁਲਾਕਾਤ ਤੋਂ ਬਾਅਦ ਕਿਹਾ ਕਿ ਦੋਹਾਂ ਦੇਸ਼ਾਂ ਵਿਚਾਲੇ ਆਪਸੀ ਵਿਸ਼ਵਾਸ ਨੂੰ ਵਧਾਉਣ ਦੀ ਕੋਸ਼ਿਸ਼ ਕੀਤੇ ਜਾਣ ਦੀ ਲੋੜ ਹੈ।

ਉਨ੍ਹਾਂ ਨੇ ਕਿਹਾ ਕਿ ਮੇਰੀ ਪਾਰਟੀ ਅਮਰੀਕਾ ਨਾਲ ਆਪਸੀ ਵਿਸ਼ਵਾਸ ਅਤੇ ਸਨਮਾਨ ਦੇ ਆਧਾਰ ‘ਤੇ ਸਬੰਧ ਬਣਾਉਣਾ ਚਾਹੁੰਦੀ ਹੈ, ਤਾਂ ਕਿ ਇਸ ਵਿਚ ਹੋਰ ਭਰੋਸਾ ਲਿਆਂਦਾ ਜਾ ਸਕੇ। ਦੋਹਾਂ ਦੇਸ਼ਾਂ ਵਿਚਾਲੇ ਡਿਪਲੋਮੈਟਿਕ ਸਬੰਧਾਂ ਵਿਚ ਕਾਫੀ ਬਦਲਾਅ ਦੀ ਲੋੜ ਹੈ। ਪਾਰਟੀ ਵਲੋਂ ਜਾਰੀ ਬਿਆਨ ਮੁਤਾਬਕ ਇਮਰਾਨ ਨੇ ਅਫਗਾਨਿਸਤਾਨ ਦੇ ਮਸਲੇ ‘ਤੇ ਵੀ ਅਮਰੀਕੀ ਰਾਜਦੂਤ ਨਾਲ ਗੱਲਬਾਤ ਕੀਤੀ ਅਤੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਉੱਥੇ ਹੋਰ ਲੜਾਈ ਦੀ ਬਜਾਏ ਸਥਾਈ ਰਾਜਨੀਤਕ ਹੱਲ ਜ਼ਰੂਰੀ ਹੈ, ਕਿਉਂਕਿ ਅਫਗਾਨਿਸਤਾਨ ਦੀ ਸਥਿਰਤਾ ਪਾਕਿਸਤਾਨ ਦੇ ਹਿੱਤ ਵਿਚ ਹੈ।

Facebook Comment
Project by : XtremeStudioz