Close
Menu
Breaking News:

ਪਾਕਿ ਨੂੰ ‘ਬਦਨਾਮ’ ਕਰਨ ਵਾਲੇ ਸਾਬਕਾ ਸਫ਼ੀਰ ਵਿਰੁੱਧ ਐਫਆਈਆਰ

-- 23 January,2018

ਇਸਲਾਮਾਬਾਦ, 23 ਜਨਵਰੀ
ਪਾਕਿਸਤਾਨ ਦੇ ਅਮਰੀਕਾ ’ਚ ਸਫ਼ੀਰ ਰਹੇ ਹੁਸੈਨ ਹੱਕਾਨੀ ਵੱਲੋਂ ਸਰਕਾਰ ਅਤੇ ਫ਼ੌਜ ਨੂੰ ਬਦਨਾਮ ਕਰਨ ਲਈ ਨਫ਼ਰਤੀ ਭਾਸ਼ਣ ਦੇਣ, ਕਿਤਾਬਾਂ ਅਤੇ ਲੇਖ ਲਿਖਣ ਦੇ ਦੋਸ਼ਾਂ ਹੇਠ ਉਸ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ‘ਡਾਅਨ ਨਿਊਜ਼’ ਦੀ ਰਿਪੋਰਟ ਮੁਤਾਬਕ ਤਿੰਨ ਵਿਅਕਤੀਆਂ ਨੇ ਖ਼ੈਬਰ-ਪਖ਼ਤੂਨਖਵਾ ਸੂਬੇ ਦੇ ਕੋਹਾਟ ਜ਼ਿਲ੍ਹੇ ’ਚ ਦੋ ਪੁਲੀਸ ਸਟੇਸ਼ਨਾਂ ’ਚ ਹੱਕਾਨੀ ਵਿਰੁੱਧ ਐਫਆਈਆਰ ਦਰਜ ਕਰਵਾਈ ਹੈ। ਆਪਣੀ ਐਫਆਈਆਰ ’ਚ ਮੋਮਿਨ, ਮੁਹੰਮਦ ਅਸਗਰ ਅਤੇ ਸ਼ਮਸੁਲ ਹੱਕ ਨੇ ਦੋਸ਼ ਲਾਇਆ ਹੈ ਕਿ ਹੱਕਾਨੀ ਕਿਤਾਬਾਂ ਰਾਹੀਂ ਪਾਕਿਸਤਾਨ ਨੂੰ ਬਦਨਾਮ ਕਰ ਰਿਹਾ ਹੈ। ਸ਼ਿਕਾਇਤਕਰਤਾਵਾਂ ਮੁਤਾਬਕ ਸਾਬਕਾ ਸਫ਼ੀਰ ਮੀਮੋਗੇਟ ਘੁਟਾਲੇ ਦਾ ਸਲਾਹਕਾਰ ਸੀ ਅਤੇ ਉਸ ਨੇ ਅਮਰੀਕਾ ’ਚ ਪਾਕਿਸਤਾਨੀ ਸਫ਼ੀਰ ਰਹਿੰਦਿਆਂ ਸੀਆਈਏ ਤੇ ਭਾਰਤੀ ਏਜੰਟਾਂ ਨੂੰ ਵੀਜ਼ੇ ਜਾਰੀ ਕੀਤੇ ਸਨ। ਹੱਕਾਨੀ 2008 ਤੋਂ 2011 ਤਕ ਅਮਰੀਕਾ ’ਚ ਸਫ਼ੀਰ ਰਿਹਾ ਅਤੇ ਮੀਮੋਗੇਟ ਵਿਵਾਦ ’ਚ ਉਸ ਦੀ ਭੂਮਿਕਾ ਨੂੰ ਦੇਖਦਿਆਂ ਸਰਕਾਰ ਨੇ ਉਸ ਨੂੰ ਹਟਾ ਦਿੱਤਾ ਸੀ। ਪੁਲੀਸ ਅਧਿਕਾਰੀ ਨੇ ਕਿਹਾ ਕਿ ਪ੍ਰਕਿਰਿਆ ਤਹਿਤ ਹੱਕਾਨੀ ਨੂੰ ਆਤਮ ਸਮਰਪਣ ਕਰਨਾ ਚਾਹੀਦਾ ਹੈ, ਨਹੀਂ ਤਾਂ ਉਸ ਨੂੰ ਭਗੌੜਾ ਕਰਾਰ ਦਿੱਤਾ ਜਾਵੇਗਾ। ਸੰਸਦ ਨੇ ਹੱਕਾਨੀ ਦੀ ਆਲੋਚਨਾ ਵੀ ਕੀਤੀ ਸੀ ਜਦੋਂ ਉਸ ਨੇ ‘ਦਿ ਵਾਸ਼ਿੰਗਟਨ ਪੋਸਟ’ ’ਚ ਲੇਖ ਲਿਖ ਕੇ ਖ਼ੁਲਾਸਾ ਕੀਤਾ ਕਿ ਉਸ ਨੇ ਅਲ ਕਾਇਦਾ ਮੁਖੀ ਉਸਾਮਾ ਬਿਨ ਲਾਦਿਨ ਨੂੰ ਖ਼ਤਮ ਕਰਾਉਣ ’ਚ ਅਮਰੀਕੀ ਫ਼ੌਜ ਦੀ ਸਹਾਇਤਾ ਕੀਤੀ ਸੀ।

Facebook Comment
Project by : XtremeStudioz