Close
Menu
Breaking News:

ਪਾਕਿ ਪ੍ਰਧਾਨ ਮੰਤਰੀ ਦਾ ਘਰ ਪੋਸਟ ਗਰੈਜੂਏਟ ਇੰਸਟੀਚਿਊਟ ’ਚ ਹੋਵੇਗਾ ਤਬਦੀਲ

-- 14 September,2018

ਇਸਲਾਮਾਬਾਦ, 14 ਸਤੰਬਰ
ਪਾਕਿਸਤਾਨ ਸਰਕਾਰ ਪ੍ਰਧਾਨ ਮੰਤਰੀ ਦੀ ਆਲੀਸ਼ਾਨ ਰਿਹਾਇਸ਼ ਨੂੰ ਚੋਟੀ ਦੇ ਪੋਸਟ ਗਰੈਜੂਏਟ ਇੰਸਟੀਚਿਊਟ ਕੈਂਪਸ ’ਚ ਤਬਦੀਲ ਕਰੇਗੀ। ਸਿੱਖਿਆ ਮੰਤਰੀ ਸ਼ਫ਼ਕਤ ਮਹਿਮੂਦ ਨੇ ਵੀਰਵਾਰ ਨੂੰ ਕਿਹਾ ਕਿ ਸਰਕਾਰੀ ਇਮਾਰਤਾਂ ਨੂੰ ਜਨਤਕ ਵਰਤੋਂ ਦੀ ਯੋਜਨਾ ਤਹਿਤ ਅਜਿਹਾ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਉਹ ਪ੍ਰਧਾਨ ਮੰਤਰੀ ਹਾਊਸ ’ਚ ਨਹੀਂ ਰਹਿਣਗੇ ਅਤੇ ਉਹ ਫ਼ੌਜੀ ਸਕੱਤਰ ਦੇ ਤਿੰਨ ਬੈੱਡਰੂਮ ਵਾਲੇ ਘਰ ’ਚ ਰਹਿ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਖ਼ਰਚਿਆਂ ’ਚ ਕਟੌਤੀ ਦੀਆਂ ਕੋਸ਼ਿਸ਼ਾਂ ਤਹਿਤ ਗਵਰਨਰ ਵੀ ਗਵਰਨਰ ਹਾਊਸਾਂ ’ਚ ਨਹੀਂ ਰਹਿਣਗੇ। ਜੀਓ ਨਿਊਜ਼ ਮੁਤਾਬਕ ਮੰਤਰੀ ਨੇ ਕਿਹਾ ਕਿ ਲੋਕ ਪਿਛਲੀਆਂ ਸਰਕਾਰ ਦੇ ਸ਼ਾਹੀ ਰਹਿਣ-ਸਹਿਣ ਤੋਂ ਤੰਗ ਆ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਅਧਿਕਾਰੀਆਂ ਨੂੰ ਇਸ ਢੰਗ ਨਾਲ ਰਹਿਣਾ ਚਾਹੀਦਾ ਹੈ ਕਿ ਲੋਕਾਂ ਦਾ ਪੈਸਾ ਬਰਬਾਦ ਨਾ ਹੋਵੇ। ਸਿੱਖਿਆ ਮੰਤਰੀ ਮੁਤਾਬਕ ਪ੍ਰਧਾਨ ਮੰਤਰੀ ਹਾਊਸ ਦਾ ਸਾਲਾਨਾ ਖ਼ਰਚਾ 47 ਕਰੋੜ ਰੁਪਏ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਹਾਊਸ ਦੇ ਪਿੱਛੇ ਪਈ ਜ਼ਮੀਨ ਨੂੰ ਵੀ ਵਰਤਿਆ ਜਾਵੇਗਾ। ਮੰਤਰੀ ਨੇ ਕਿਹਾ ਕਿ ਲਾਹੌਰ ਦੇ ਗਵਰਨਰ ਹਾਊਸ ਨੂੰ ਮਿਊਜ਼ੀਅਮ ਅਤੇ ਆਰਟ ਗੈਲਰੀ ’ਚ ਤਬਦੀਲ ਕੀਤਾ ਜਾਵੇਗਾ ਜਦਕਿ ਅੰਦਰ ਬਣੇ ਪਾਰਕ ਨੂੰ ਲੋਕਾਂ ਲਈ ਖੋਲ੍ਹਿਆ ਜਾਵੇਗਾ। ਮੱਰੀ ’ਚ ਪੰਜਾਬ ਹਾਊਸ ਨੂੰ ਸੈਰ ਸਪਾਟਾ ਕੰਪਲੈਕਸ ’ਚ ਤਬਦੀਲ ਕੀਤਾ ਜਾਵੇਗਾ ਜਦਕਿ ਕਰਾਚੀ ਅਤੇ ਬਲੋਚਿਸਤਾਨ ਦੇ ਗਵਰਨਰ ਹਾਊਸਾਂ ਨੂੰ ਮਿਊਜ਼ੀਅਮ ਵਜੋਂ ਵਰਤਿਆ ਜਾਵੇਗਾ।

Facebook Comment
Project by : XtremeStudioz