Close
Menu

ਪ੍ਰਿਅੰਕਾ ਚੋਪੜਾ ਤੇ ਨਿੱਕ ਜੋਨਸ ਵਿਆਹ ਬੰਧਨ ’ਚ ਬੱਝੇ

-- 04 December,2018

ਜੋਧਪੁਰ, 4 ਦਸੰਬਰ
ਪ੍ਰਿਅੰਕਾ ਚੋਪੜਾ ਤੇ ਨਿੱਕ ਜੋਨਸ ਅੱਜ ਇੱਥੇ ਵੱਡੇ ਤੜਕੇ ਹਿੰਦੂ ਰਵਾਇਤਾਂ ਮੁਤਾਬਕ ਵਿਆਹ ਦੇ ਬੰਧਨ ਵਿੱਚ ਬੱਝ ਗਏ। ਖੁੱਲ੍ਹੇ ਖਰਚ ਤੇ ਸ਼ਾਹੀ ਠਾਠ ਬਾਠ ਨਾਲ ਕੀਤਾ ਇਹ ਵਿਆਹ ਹਿੰਦੂ ਤੇ ਈਸਾਈ ਰੀਤੀ ਰਿਵਾਜ਼ਾਂ ਮੁਤਾਬਕ ਵੱਖੋ ਵੱਖਰੇ ਤਰੀਕੇ ਨਾਲ ਸਿਰੇ ਚੜ੍ਹਿਆ। ਭਾਰਤੀ ਅਦਾਕਾਰਾ ਪ੍ਰਿਅੰਕਾ ਚੋਪੜਾ ਤੇ ਅਮਰੀਕੀ ਗਾਇਕ ਨਿੱਕ ਦਾ ਈਸਾਈ ਰਵਾਇਤਾਂ ਮੁਤਾਬਕ ਵਿਆਹ ਸ਼ਨਿੱਚਰਵਾਰ ਸ਼ਾਮ ਨੂੰ ਸਥਾਨਕ ਉਮੈਦ ਭਵਨ ਪੈਲੇਸ ਵਿੱਚ ਹੋਇਆ ਜਦੋਂਕਿ ਹਿੰਦੂ ਰਸਮਾਂ ਵਾਲੇ ਵਿਆਹ ਲਈ ਮੁੱਖ ਸਮਾਗਮ ਐਤਵਾਰ ਸ਼ਾਮ ਨੂੰ ਸ਼ੁਰੂ ਹੋਏ। ਪੀਪਲਜ਼ ਮੈਗਜ਼ੀਨ ਦੀ ਰਿਪੋਰਟ ਮੁਤਾਬਕ ਪ੍ਰਿਅੰਕਾ(36) ਨੇ ਜਿੱਥੇ ਲਾਲ ਰੰਗ ਦੀ ਸਾੜ੍ਹੀ ਪਾਈ ਹੋਈ ਸੀ, ਉਥੇ ਜੋਨਸ (26) ਰਵਾਇਤੀ ਪੁਸ਼ਾਕ ਤੇ ਪਗੜੀ ਵਿੱਚ ਨਜ਼ਰ ਆਇਆ।
ਈਸਾਈ ਵਿਆਹ ਲਈ ਇਸ ਜੋੜੇ ਨੇ ਰੈਲਫ ਲੌਰੇਨ ਵੱਲੋਂ ਤਿਆਰ ਪੁਸ਼ਾਕਾਂ ਪਾਈਆਂ ਹੋਈਆਂ ਸਨ ਤੇ ਰਸਮਾਂ ਵਿੱਚ ਸ਼ਾਮਲ ਮਹਿਮਾਨਾਂ ਤੇ ਪਰਿਵਾਰਕ ਮੈਂਬਰਾਂ ਨੇ ਵੀ ਮਿਲਦੀਆਂ ਜੁਲਦੀਆਂ ਪੁਸ਼ਾਕਾਂ ਪਾਈਆਂ ਹੋਈਆਂ ਸਨ। ਹਿੰਦੂ ਵਿਆਹ ਦੀਆਂ ਰਸਮਾਂ ਉਮੈਦ ਭਵਨ ਦੇ ਮੈਦਾਨ ਵਿੱਚ ਪਿਛੋਕੜ ’ਚ ਮਹਿੰਦਰਗੜ੍ਹ ਦੇ ਕਿਲ੍ਹੇ ਵਿੱਚ ਕੀਤੀਆਂ ਗਈਆਂ। ਵਿਆਹ ਸਮਾਗਮ ਵਿੱਚ ਜੋਨਸ ਦੇ ਮਾਤਾ ਪਿਤਾ ਕੈਵਿਨ ਜੋਨਸ ਤੇ ਡੈਨਿਸ ਜੋਨਸ ਤੋਂ ਇਲਾਵਾ ਹੋਰ ਰਿਸ਼ਤੇਦਾਰ ਮੌਜੂਦ ਸਨ। ਇਸ ਮੌਕੇ ‘ਗੇਮ ਆਫ਼ ਥ੍ਰੋਨਜ਼’ ਦਾ ਸਟਾਰ ਸੌਫ਼ੀ ਟਰਨਰ ਵੀ ਹਾਜ਼ਰ ਸੀ।
ਪ੍ਰਿਅੰਕਾ ਵੱਲੋਂ ਉਹਦੀ ਮਾਂ ਮਧੂ ਚੋਪੜਾ, ਭਰਾ ਸਿਧਾਰਥ ਤੇ ਚਚੇਰੀ ਭੈਣ ਪਰਿਨੀਤੀ ਚੋਪੜਾ ਤੇ ਮਨਾਰਾ ਸਮੇਤ ਹੋਰ ਨੇੜਲੇ ਰਿਸ਼ਤੇਦਾਰ ਮੌਜੂਦ ਸਨ। ਜਾਣਕਾਰੀ ਅਨੁਸਾਰ ਵਿਆਹ ਸਮਾਗਮ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ ਸੀ। ਇਥੋਂ ਤਕ ਕੇ ਮਹਿਮਾਨਾਂ ਨੂੰ ਭੇਜੇ ਸੱਦਾ ਪੱਤਰ ਵਿੱਚ ਮੋਬਾਈਲ ਫੋਨ ਤੇ ਕੈਮਰੇ ਆਦਿ ਲਿਆਉਣ ਤੋਂ ਰੋਕ ਦਿੱਤਾ ਗਿਆ ਸੀ। ਮੀਡੀਆ ਲਈ ਮਹਿੰਦੀ ਤੇ ਸੰਗੀਤ ਦੀਆਂ ਚੋਣਵੀਆਂ ਤਸਵੀਰਾਂ ਹੀ ਰਿਲੀਜ਼ ਕੀਤੀਆਂ ਗਈਆਂ ਸਨ।

Facebook Comment
Project by : XtremeStudioz