Close
Menu
Breaking News:

ਪ੍ਰਿੰਸ ਹੈਰੀ ਅਤੇ ਮੇਗਨ ਵੱਲੋਂ ਸ਼ਾਹੀ ਵਿਆਹ ਦੇ ਹੋਰ ਵੇਰਵੇ ਨਸ਼ਰ

-- 13 February,2018

ਲੰਡਨ, 13 ਫਰਵਰੀ
ਬ੍ਰਿਟੇਨ ਦੇ ਪ੍ਰਿੰਸ ਹੈਰੀ (33) ਅਤੇ ਮੇਗਨ ਮਰਕਲ (36) ਨੇ 19 ਮਈ ਨੂੰ ਆਪਣੇ ਹੋਣ ਵਾਲੇ ਵਿਆਹ ਦੇ ਅੱਜ ਹੋਰ ਵੇਰਵੇ ਨਸ਼ਰ ਕੀਤੇ ਹਨ। ਜਿਵੇਂ ਹੀ ਜੋੜਾ ਵਿਆਹਿਆ ਜਾਵੇਗਾ ਤਾਂ ਮਾਹੌਲ ਦਾ ਆਨੰਦ ਮਾਨਣ ਲਈ ਉਹ ਵਿੰਡਸਰ ਸ਼ਹਿਰ ਦਾ ਦੌਰਾ ਕਰਨਗੇ ਜਿਥੇ ਸੜਕਾਂ ’ਤੇ ਲੋਕਾਂ ਵੱਲੋਂ ਉਨ੍ਹਾਂ ਦਾ ਸਵਾਗਤ ਕੀਤੇ ਜਾਣ ਦੀ ਸੰਭਾਵਨਾ ਹੈ।
ਪ੍ਰਿੰਸ ਹੈਰੀ ਨੇ ਪਿਛਲੇ ਸਾਲ ਪਹਿਲੀ ਨਵੰਬਰ ਨੂੰ ਅਮਰੀਕਨ ਅਦਾਕਾਰਾ ਦੋਸਤ ਨਾਲ ਆਪਣੇ ਮੰਗਣੇ ਦਾ ਐਲਾਨ ਕੀਤਾ ਸੀ ਅਤੇ ਉਸ ਸਮੇਂ ਤੋਂ ਸ਼ਾਹੀ ਵਿਆਹ ਦੀਆਂ ਤਿਆਰੀਆਂ ਚਲ ਰਹੀਆਂ ਹਨ।
ਜੋੜੇ ਨੇ ਪਹਿਲਾਂ ਹੀ ਖ਼ੁਲਾਸਾ ਕਰ ਦਿੱਤਾ ਹੈ ਕਿ ਉਹ ਵਿੰਡਸਰ ਕੈਸਲ ਦੇ ਸੇਂਟ ਜੌਰਜ ਗਿਰਜੇ ’ਚ ਵਿਆਹ ਕਰਵਾਉਣਗੇ ਅਤੇ ਕੈਂਟਰਬਰੀ ਦੇ ਆਰਚਬਿਸ਼ਪ ਜਸਟਿਨ ਵੈਲਬੀ ਦੀ ਅਗਵਾਈ ਹੇਠ ਵਿਆਹ ਦੀਆਂ ਰਸਮਾਂ ਹੋਣਗੀਆਂ। ਵਿਆਹ ਦੌਰਾਨ ਕਰੀਬ 800 ਮਹਿਮਾਨਾਂ ਦਾ ਇਕੱਠ ਹੋਵੇਗਾ। ਮਹਾਰਾਣੀ ਐਲਿਜ਼ਾਬੈੱਥ ਦੂਜੀ ਵੱਲੋਂ ਵਿਆਹ ਵਾਲੇ ਦਿਨ ਜੋੜੇ ਨੂੰ ਨਵੇਂ ਖ਼ਿਤਾਬ ਦਿੱਤੇ ਜਾਣਗੇ।
ਕੇਨਸਿੰਗਟਨ ਪੈਲੇਸ ਨੇ ਕਿਹਾ ਹੈ ਕਿ ਵਿਆਹ ਮਗਰੋਂ ਸ਼ਾਮ ਨੂੰ ਹੈਰੀ ਦੇ ਪਿਤਾ ਪ੍ਰਿੰਸ ਚਾਰਲਸ ਵੱਲੋਂ ਦੋਸਤਾਂ ਅਤੇ ਪਰਿਵਾਰ ਨੂੰ ਪ੍ਰਾਈਵੇਟ ਪਾਰਟੀ ਦਿੱਤੀ ਜਾਵੇਗੀ। ਵਿਆਹ 19 ਮਈ ਨੂੰ ਹੋਣ ਕਰਕੇ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਹੈਰੀ ਦਾ ਭਰਾ ਪ੍ਰਿੰਸ ਵਿਲੀਅਮ ਉਸ ਦਿਨ ਹੋਣ ਵਾਲੇ ਐਫਏ ਕੱਪ ਫਾਈਨਲ ਦੀ ਟਰਾਫੀ ਜੇਤੂ ਟੀਮ ਨੂੰ ਨਹੀਂ ਦੇ ਸਕੇਗਾ।

Facebook Comment
Project by : XtremeStudioz