Close
Menu

ਪੰਜਾਬੀ ਮੂਲ ਦੀ ਰੋਜ਼ੀ ਗਿੰਦੇ ਨੂੰ ਮਿਲਿਆ ਸ਼ਾਹੀ ਵਿਆਹ ਦਾ ਕਾਰਡ

-- 13 April,2018

ਲੰਡਨ, 13 ਅਪਰੈਲ
ਭਾਰਤੀ ਮੂਲ ਦੀ ਜਾਣੀ ਪਛਾਣੀ ਸ਼ੈੱਫ ਰੋਜ਼ੀ ਗਿੰਦੇ ਦੀ ਖੁਸ਼ੀ ਦਾ ਉਦੋਂ ਕੋਈ ਟਿਕਾਣਾ ਨਾ ਰਿਹਾ ਜਦੋਂ ਉਸ ਨੂੰ ਅਗਲੇ ਮਹੀਨੇ ਵਿੰਡਸਰ ਕੈਸਲ ਵਿੱਚ ਹੋਣ ਵਾਲੇ ਪ੍ਰਿੰਸ ਹੈਰੀ ਅਤੇ ਮੇਘਨ ਮਾਰਕਲ ਦੇ ਵਿਆਹ ਦਾ ਕਾਰਡ ਮਿਲਿਆ। ਰੋਜ਼ੀ ਗਿੰਦੇ ਜੋ ਪੰਜਾਬੀ ਮਾਪਿਆਂ ਦੀ ਧੀ ਹੈ, ਨੇ ਆਪਣੀ ਇਸ ਖੁਸ਼ੀ ਨੂੰ ਸਾਂਝੀ ਕਰਦਿਆਂ ਦੱਸਿਆ ਕਿ ਉਦੋਂ ਉਸਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਜਦੋਂ ਉਸਨੇ ਇਕ ਸ਼ਾਹੀ ਲਿਫਾਫ਼ਾ ਖੋਲ੍ਹਿਆ ਅਤੇ ਇਸ ਵਿੱਚ ਪ੍ਰਿੰਸ ਹੈਰੀ ਅਮਰੀਕੀ ਅਭਿਨੇਤਰੀ ਮੇਘਨ ਮਾਰਕਲ ਦੇ ਵਿਆਹ ਦਾ ਕਾਰਡ ਸੀ।
ਸ਼ਾਹੀ ਘਰਾਣੇ ਵੱਲੋਂ ਵਿਆਹ ਦਾ ਕਾਰਡ ਮਿਲਣ ਨਾਲ ਰੋਜ਼ੀ ਦਾ ਕੱਦ ਪੰਜਾਬੀਆਂ ਅਤੇ ਖਾਸ ਕਰਕੇ ਭਾਰਤੀ ਭਾਈਚਾਰੇ ਵਿੱਚ ਇੱਕ ਦਮ ਵਧ ਗਿਆ ਹੈ। 19 ਮਈ ਨੂੰ ਹੋਣ ਵਾਲੇ ਇਸ ਵਿਆਹ ਵਿੱਚ ਸ਼ਾਹੀ ਪਰਿਵਾਰਾਂ ਤੋਂ ਇਲਾਵਾ ਹੋਰ 1200 ਲੋਕ ਸ਼ਾਮਲ ਹੋਣਗੇ।
34 ਸਾਲ ਦੀ ਗਿੰੰਦੇ ‘ਮਿਸ ਮੈਕਰੌਨ’ ਦੀ ਬਾਨੀ ਹੈ। ਇਹ ਕੰਪਨੀ ਨਾ ਸਿਰਫ ਛੋਟੇ ਬਿਸਕੁਟ ਬਣਾਉਂਦੀ ਅਤੇ ਵੇਚਦੀ ਹੈ ਜਿਨ੍ਹਾਂ ਨੂੰ ‘ਮੈਕਰੌਨਜ਼’ ਕਹਿੰਦੇ ਹਨ ਸਗੋਂ ਆਪਣੇ ਮੁਨਾਫੇ ਵਿੱਚੋਂ ਨੌਜਵਾਨਾਂ ਨੂੰ ਰੁਜ਼ਗਾਰ ਲਈ ਟਰੇਨਿੰਗ ਵੀ ਦਿੰਦੀ ਹੈ।
ਬਰਮਿੰਘਮ ਦੀ ਇਸ ਉਘੀ ਕਾਰੋਬਾਰੀ ਤੋਂ ਸ਼ਾਹੀ ਪਰਿਵਾਰ ਉਦੋਂ ਪ੍ਰਭਾਵਿਤ ਹੋਇਆ ਜਦੋਂ ਉਨ੍ਹਾਂ ਪਿਛਲੇ ਮਹੀਨੇ ਸ਼ਹਿਰ ਦੀ ਫੇਰੀ ਪਾਈ ਸੀ ਅਤੇ ਬਿਸਕੁਟਾਂ ਦਾ ਸਵਾਦ ਵੀ ਚੱਖਿਆ ਸੀ। ਗਿੰਦੇ ਜੋ ਕਾਰਡ ਮਿਲਣ ਤੋਂ ਬਾਅਦ ਪੂਰੀ ਤਰ੍ਹਾਂ ਉਤਸ਼ਾਹ ਨਾਲ ਭਰੀ ਹੋਈ ਹੈ, ਵਿਆਹ ਵਿੱਚ ਆਪਣੇ ਕੁੱਝ ਬਿਹਤਰੀਨ ਬਿਸਕੁਟ ਦੀਆਂ ਕਿਸਮਾਂ ਵੀ ਲੈ ਕੇ ਜਾਣਾ ਚਾਹੁੰਦੀ ਹੈ ਤਾਂ ਜੋ ਮਹਿਮਾਨ ਉਨ੍ਹਾਂ ਦੇ ਜ਼ਾਇਕੇ ਦਾ ਆਨੰਦ ਮਾਣ ਸਕਣ। ਉਹ ਇਸ ਮੌਕੇ ਨੂੰ ਆਪਣੇ ਭਾਈਚਾਰੇ ਦੀ ਬਿਹਤਰ ਪਛਾਣ ਬਣਾਉਣ ਦੇ ਲਈ ਵਰਤਣਾ ਚਾਹੁੰਦੀ ਹੈ।

Facebook Comment
Project by : XtremeStudioz