Close
Menu

ਪੰਜਾਬ ’ਚ ਪਿਛਲੇ ਦੋ ਸਾਲਾਂ ਦੌਰਾਨ ਸੱਤ ਦਹਿਸ਼ਤੀ ਹਲਾਕ: ਰਿਜਿਜੂ

-- 08 March,2018

ਨਵੀਂ ਦਿੱਲੀ, ਪਿਛਲੇ ਦੋ ਸਾਲਾਂ ’ਚ ਪੰਜਾਬ ਵਿੱਚ ਘੁਸਪੈਠ ਦੀਆਂ 16 ਘਟਨਾਵਾਂ ਵਾਪਰੀਆਂ ਜਿਨ੍ਹਾਂ ਵਿੱਚ ਸੱਤ ਦਹਿਸ਼ਤਗਰਦ ਹਲਾਕ ਹੋ ਗਏ ਜਦੋਂਕਿ 11 ਫੜੇ ਗਏ। ਉੱਧਰ, ਜੰਮੂ ਤੇ ਕਸ਼ਮੀਰ ਵਿੱਚ ਘੁਸਪੈਠ ਦੀਆਂ 777 ਘਟਨਾਵਾਂ ਵਾਪਰੀਆਂ ਜਿਨ੍ਹਾਂ ਵਿੱਚ ਸੁਰੱਖਿਆ ਬਲਾਂ ਨੇ 94 ਦਹਿਸ਼ਤਗਰਦ ਮਾਰ ਦਿੱਤੇ। ਇਹ ਜਾਣਕਾਰੀ ਅੱਜ ਰਾਜ ਸਭਾ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਕਿਰਨ ਰਿਜਿਜੂ ਨੇ ਇਕ ਸਵਾਲ ਦੇ ਜਵਾਬ ਵਿੱਚ ਦਿੱਤੀ।
ਸ੍ਰੀ ਰਿਜਿਜੂ ਨੇ ਕਿਹਾ ਕਿ ਸਾਲ 2017 ਵਿੱਚ ਜੰਮੂ ਤੇ ਕਸ਼ਮੀਰ ’ਚ ਘੁਸਪੈਠ ਦੇ 406 ਮਾਮਲੇ ਸਾਹਮਣੇ ਆਏ ਜਿਨ੍ਹਾਂ ਵਿੱਚ 59 ਦਹਿਸ਼ਤਗਰਦ ਹਲਾਕ ਹੋ ਗਏ ਜਦੋਂਕਿ ਸਾਲ 2016 ਵਿੱਚ ਇਸ ਸੂਬੇ ’ਚ ਘੁਸਪੈਠ ਦੀਆਂ 371 ਘਟਨਾਵਾਂ ਵਾਪਰੀਆਂ ਜਿਨ੍ਹਾਂ ’ਚ 35 ਦਹਿਸ਼ਤਗਰਦ ਹਲਾਕ ਹੋਏ ਅਤੇ ਤਿੰਨ ਗ੍ਰਿਫ਼ਤਾਰ ਕੀਤੇ ਗਏ।
ਕੇਂਦਰੀ ਗ੍ਰਹਿ ਰਾਜ ਮੰਤਰੀ ਨੇ ਕਿਹਾ ਕਿ 24 ਘੰਟੇ ਚੌਕਸੀ ਰੱਖ ਕੇ, ਪੈਟਰੋਲਿੰਗ ਕਰ ਕੇ ਅਤੇ ਦੇਸ਼ ਦੀਆਂ ਕੌਮਾਂਤਰੀ ਸਰਹੱਦਾਂ ਦੇ ਨਾਲ ਚੌਕੀਆਂ ਬਣਾ ਕੇ ਘੁਸਪੈਠ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੌਮਾਂਤਰੀ ਸਰਹੱਦ ਦੇ ਦਰਿਆਈ ਇਲਾਕਿਆਂ ਦੀ ਪੈਟਰੋਲਿੰਗ ਤੇ ਨਿਗਰਾਨੀ ਤੇਜ਼ ਰਫ਼ਤਾਰ ਕਿਸ਼ਤੀਆਂ ਅਤੇ ਸੀਮਾ ਸੁਰੱਖਿਆ ਬਲ ਦੇ ਜਲ ਵਿੰਗ ਦੀਆਂ ਸਰਹੱਦੀ ਚੌਕੀਆਂ ਰਾਹੀਂ ਕੀਤੀ ਜਾਂਦੀ ਹੈ। 

Facebook Comment
Project by : XtremeStudioz