Close
Menu

ਫੋਰਟਿਸ ਹੈਲਥਕੇਅਰ ਦੇ ਸੀ.ਈ.ਓ. ਭਵਦੀਪ ਸਿੰਘ ਨੇ ਦਿੱਤਾ ਅਸਤੀਫਾ

-- 08 November,2018

ਨਵੀਂ ਦਿੱਲੀ – ਫੋਰਟਿਸ ਹੈਲਥਕੇਅਰ ਦੇ ਸੀ.ਈ.ਓ. ਭਵਦੀਪ ਸਿੰਘ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਹਾਲਾਂਕਿ ਜਦੋਂ ਤੱਕ ਉਨ੍ਹਾਂ ਦੇ ਉਤਰਾਧਿਕਾਰੀ ਨੂੰ ਲੱਭ ਨਹੀਂ ਲਿਆ ਜਾਂਦਾ ਉਦੋਂ ਤੱਕ ਉਹ ਕੰਪਨੀ ਵਿਚ ਕੰਮ ਕਰਦੇ ਰਹਿਣਗੇ।
ਸ਼ੇਅਰ ਬਾਜ਼ਾਰ ਨੂੰ ਦਿੱਤੀ ਜਾਣਕਾਰੀ ਵਿਚ ਕੰਪਨੀ ਨੇ ਦੱਸਿਆ ਕਿ ਸਿੰਘ ਨੇ 8 ਨਵੰਬਰ 2018 ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਕੰਪਨੀ ਦੇ ਡਾਇਰੈਕਟਰ ਮੰਡਲ ਵਲੋਂ ਇਸ ਨੂੰ ਸਵੀਕਾਰ ਕਰ ਲਿਆ ਗਿਆ ਹੈ। ਬਿਆਨ ਮੁਤਾਬਕ ਬੋਰਡ ਦੀ ਅਪੀਲ ‘ਤੇ ਉਹ ਆਪਣਾ ਉਤਰਾਧਿਕਾਰੀ ਮਿਲਣ ਤੱਕ ਆਪਣੇ ਅਹੁਦੇ ਦਾ ਕਾਰਜਭਾਰ ਸੰਭਾਲਦੇ ਰਹਿਣਗੇ।

Facebook Comment
Project by : XtremeStudioz