Close
Menu

ਬਰਮਿੰਘਮ ਸ਼ਹਿਰ ‘ਚ ਪੰਜਾਬਣ ਦੀ ਮੌਤ ਦਾ ਕਾਰਨ ਬਣੇ ਡਰਾਈਵਰ ਨੂੰ 5 ਸਾਲ ਦੀ ਕੈਦ

-- 11 August,2017

ਲੰਡਨ, ਬਰਮਿੰਘਮ ਦੇ ਗੁਰੂ ਨਾਨਕ ਨਿਸ਼ਕਾਮ ਗੁਰਦੁਆਰਾ ਸਾਹਿਬ ਤੋਂ ਵਾਪਸ ਆ ਰਹੀ 61 ਸਾਲਾ ਸੁਰਿੰਦਰ ਕੌਰ ਦੀ ਮੌਤ ਦਾ ਕਾਰਨ ਬਣੇ ਤੇਜ਼ ਰਫਤਾਰ ਕਾਰ ਚਾਲਕ 27 ਸਾਲਾ ਗੁਫਰਾਨ ਖਾਨ ਨੂੰ ਅਦਾਲਤ ਨੇ 5 ਸਾਲ ਲਈ ਕੈਦ ਅਤੇ 5 ਸਾਲ ਵਾਹਨ ਚਲਾਉਣ ‘ਤੇ ਪਾਬੰਦੀ ਲਗਾਉਣ ਦੀ ਸਜ਼ਾ ਸੁਣਾਈ ਹੈ। ਟਟਲੇ ਰੋਡ, ਹਾਲ ਗਰੀਨ ਦੇ ਵਸਨੀਕ ਗੁਫਰਾਨ ਖਾਨ ਨੂੰ ਖਤਰਨਾਕ ਡਰਾਈਵਿੰਗ ਕਰਨ ਦਾ ਦੋਸ਼ੀ ਮੰਨਦਿਆਂ, ਸੁਰਿੰਦਰ ਕੌਰ ਦੀ ਮੌਤ ਦਾ ਜ਼ਿੰਮੇਵਾਰ ਮੰਨਿਆ ਹੈ। ਗੁਫਰਾਨ ਨੇ ਆਪਣੇ ਗੁਨਾਹ ‘ਤੇ ਪਰਦਾ ਪਾਉਣ ਦੀ ਕੋਸ਼ਿਸ਼ ਵੀ ਕੀਤੀ। ਸੁਰਿੰਦਰ ਕੌਰ ਨੂੰ ਸੋਹੋ ਰੋਡ ‘ਤੇ ਉਸ ਵੇਲੇ ਟੱਕਰ ਵੱਜੀ ਜਦੋਂ ਉਹ ਮੋਬਾਈਲ ਫੋਨ ‘ਤੇ ਗੱਲਾਂ ਕਰਦੀ ਸੜਕ ਪਾਰ ਕਰ ਰਹੀ ਸੀ, ਜਦਕਿ ਉਸੇ ਸੜਕ ‘ਤੇ ਗੁਫਰਾਨ ਤੇਜ਼ ਰਫਤਾਰ ਨਾਲ ਕਾਰ ਚਲਾ ਰਿਹਾ ਸੀ। ਘਟਨਾ ਤੋਂ 11 ਦਿਨ ਬਾਅਦ ਪੁਲਸ ਨੇ ਕਾਰ ਬਰਾਮਦ ਕਰ ਲਈ ਸੀ।

Facebook Comment
Project by : XtremeStudioz