Close
Menu

ਬਲੈਕ ਟਾਊਨ ਸਿਟੀ ਦਾ ਕੌਂਸਲਰ ਕਸੂਤਾ ਫ਼ਸਿਆ

-- 13 November,2017

ਸਿਡਨੀ, 13 ਨਵੰਬਰ
ਰੀਅਲ ਅਸਟੇਟ ਕਾਰੋਬਾਰ ਵਿੱਚ ਸ਼ਾਮਲ ਰਹੇ ਲੇਬਰ ਪਾਰਟੀ ਦੇ ਬਲੈਕ ਟਾਊਨ ਸਿਟੀ ਤੋਂ ਕੌਂਸਲਰ ਮੋਨਿੰਦਰ ਸਿੰਘ ਕਸੂਤੇ ਫਸ ਗਏ ਹਨ। ਸੁਪਰੀਮ ਕੋਰਟ ਨੇ ਧੋਖਾਧੜੀ ਦੇ ਇਕ ਕੇਸ ਦੀ ਸੁਣਵਾਈ ਕਰਦਿਆਂ ਕੌਂਸਲਰ ਸਮੇਤ ਛੇ ਹੋਰਨਾਂ ਨੂੰ ਪੀੜਤਾਂ ਨੂੰ ਰਾਸ਼ੀ ਮੂਲ ਤੇ ਵਿਆਜ ਸਮੇਤ ਮੋੜਨ ਲਈ ਕਿਹਾ ਹੈ।
ਜਾਣਕਾਰੀ ਅਨੁਸਾਰ ਨਿਊ ਰਿੱਜ ਪ੍ਰਾਪਰਟੀ ਗਰੁੱਪ ਕੰਪਨੀ ਵਿੱਚ ਮੋਨਿੰਦਰਜੀਤ ਸਿੰਘ ਸਮੇਤ ਛੇ ਭਾਈਵਾਲ ਸਨ। ਇਨ੍ਹਾਂ ਵਿੱਚ ਕੁਲਵੰਤ ਸਿੰਘ, ਮਨਧੀਰ ਸਿੰਘ ਸੰਧਾ, ਹਰਜੀਤ ਸਿੰਘ ਸਿੱਧੂ, ਸੁਖਦੇਵ ਸਿੰਘ ਧਾਲੀਵਾਲ ਤੇ ਗੁਰਮੀਤ ਸਿੰਘ ਬਰਾੜ ਸ਼ਾਮਲ ਸਨ। ਇਨ੍ਹਾਂ ਕੰਪਨੀ ਦੇ ਨਾਮ ’ਤੇ ਲੋਕਾਂ ਕੋਲੋਂ ਲੱਖਾਂ ਡਾਲਰ ਵਿਆਜ ’ਤੇ ਲਏ ਸਨ, ਜੋ ਖੁਰਦ ਬੁਰਦ ਕਰ ਦਿੱਤੀ। ਸੁਪਰੀਮ ਕੋਰਟ ਨੇ ਹੁਣ ਦੋ ਪੀੜਤਾਂ ਦੇ ਹੱਕ ਵਿੱਚ ਫ਼ੈਸਲਾ ਸੁਣਾਉਂਦਿਆਂ ਕੰਪਨੀ ਭਾਈਵਾਲਾਂ ਨੂੰ ਮੂਲ ਰਕਮ ਤੇ ਵਿਆਜ ਮੋੜਨ ਦਾ ਹੁਕਮ ਦਿੱਤਾ। ਹੋਰਨਾਂ ਪੀੜਤਾਂ ਹੁਣ ਇਸ ਫ਼ੈਸਲੇ ਨੂੰ ਵੱਡੀ ਆਸ ਵਜੋਂ ਦੇਖਦਿਆਂ ਮੋਨਿੰਦਰ ਨੂੰ ਕਾਨੂੰਨੀ ਨੋਟਿਸ ਭੇਜ ਕਿ ਮਾਹੌਲ ਗਰਮਾ ਦਿੱਤਾ ਹੈ। ਮੋਨਿੰਦਰ ਸਿੰਘ ਤੇ ਮੋਨਿੰਦਰਜੀਤ ਸਿੰਘ ਦੇ ਦੋ ਨਾਵਾਂ ਨਾਲ ਜਾਣੇ ਜਾਂਦੇ ਕੌਂਸਲਰ ਬਾਰੇ ਸਰਕਾਰੀ ਰਿਕਾਰਡ ਬਹੁਤ ਕੁਝ ਬਿਆਨਦਾ ਹੈ। ਅਦਾਲਤੀ ਕਾਰਵਾਈ ਦੌਰਾਨ ਪਤਾ ਲੱਗਾ ਕਿ ਜੱਜ ਨੇ ਮੋਨਿੰਦਰ ਸਿੰਘ ਤੇ ਹੋਰਨਾਂ ਦੇ ਪ੍ਰਮਾਣਾਂ ਨੂੰ ਭਰੋਸੇਯੋਗ ਨਹੀਂ ਸਮਝਿਆ। ਅਦਾਲਤੀ ਟਿੱਪਣੀ ਇੱਕ ਕੌਂਸਲਰ ਤੇ ਜਸਟਿਸ ਆਫ ਪੀਸ ਦੀ ਪਦਵੀ ’ਤੇ ਬਿਰਾਜਮਾਨ ਵਿਅਕਤੀ ਲਈ ਸੰਕਟ ਖੜਾ ਕਰ ਸਕਦੀ ਹੈ। ਆਸਟਰੇਲੀਅਨ ਸਕਿਉਰਿਟੀਜ਼ ਐਂਡ ਇਨਵੈਸਟਮੈਂਟ ਕਮਿਸ਼ਨ ਦੇ ਰਿਕਾਰਡ ਵਿੱਚ ਮੋਨਿੰਦਰ ਕਈ ਕੰਪਨੀਆਂ ਵਿੱਚ ਹਿੱਸੇਦਾਰ ਡਾਇਰੈਕਟਰ ਰਿਹਾ ਹੈ।
ਆਸਟਰੇਲੀਅਨ ਲੇਬਰ ਪਾਰਟੀ ਦਾ ਵਿਧੀ ਵਿਧਾਨ ਲੋਕਲ ਬਾਡੀਜ਼ ਵਿਭਾਗ ਕੌਂਸਲਰਾਂ ਨੂੰ ਰੀਅਲ ਅਸਟੇਟ ਕਾਰੋਬਾਰ ਨਾਲ ਜੁੜਨ ਦੀ ਇਜਾਜ਼ਤ ਨਹੀਂ ਦਿੰਦਾ।

Facebook Comment
Project by : XtremeStudioz