Close
Menu

‘ਬਾਗੀ 2′ ਰਿਲੀਜ਼ ਹੋਵੇਗੀ 30 ਮਾਰਚ 2018

-- 11 January,2018

ਮੁੰਬਈ — ਸਾਲ 2016 ‘ਚ ਆਈ ਅਭਿਨੇਤਾ ਟਾਈਗਰ ਸ਼ਰਾਫ ਦੀ ਫਿਲਮ ‘ਬਾਗੀ’ ਦਾ ਸੀਕਵਲ ਇਸ ਸਾਲ ਰਿਲੀਜ਼ ਹੋਵੇਗਾ। ਹਾਲ ਹੀ ‘ਚ ਟਾਈਗਰ ਨੇ ਖੁਦ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਪੋਸਟਰ ਸ਼ੇਅਰ ਕੀਤਾ ਹੈ ਅਤੇ ਫਿਲਮ ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਹੈ। ਟਾਈਗਰ ਨੇ ਇਸ ਪੋਸਟ ‘ਚ ਲਿਖਿਆ, ”ਪਿਆਰ ਲਈ ਵਿਦ੍ਰੋਹੀ ਹੋਣ ਲਈ ਤਿਆਰ ਹੋ ਜਾਓ”।

ਦੱਸਣਯੋਗ ਹੈ ਕਿ 30 ਮਾਰਚ ਨੂੰ ਰਿਲੀਜ਼ ਹੋ ਰਹੀ ਫਿਲਮ ‘ਬਾਗੀ 2′ ‘ਚ ਟਾਈਗਰ ਆਪਣੀ ਕਥਿਤ ਪ੍ਰੇਮਿਕਾ ਦਿਸ਼ਾ ਪਟਾਨੀ ਨਾਲ ਨਜ਼ਰ ਆਉਣਗੇ। ਫਿਲਮ ਦਾ ਨਿਰਦੇਸ਼ਨ ਅਹਿਮਦ ਖਾਨ ਕਰ ਰਹੇ ਹਨ ਅਤੇ ਫਿਲਮ ਨਿਰਮਾਤਾ ਸਾਜ਼ਿਦ ਨਾਡਿਆਵਾਲਾ ਹੈ। ਫਿਲਮ ਦਾ ਪਹਿਲਾ ਭਾਗ 2016 ‘ਚ ਰਿਲੀਜ਼ ਹੋਇਆ ਜਿਸ ‘ਚ ਟਾਈਗਰ ਨਾਲ ਅਭਿਨੇਤਰੀ ਸ਼ਰਧਾ ਕਪੂਰ ਦਿਖਾਈ ਦਿੱਤੀ ਸੀ।

Facebook Comment
Project by : XtremeStudioz