Close
Menu

ਬਾਲ ਘਰਾਂ ਦੇ ਸੋਸ਼ਲ ਆਡਿਟ ਦਾ ਵਿਰੋਧ ਕਰਨ ਵਾਲੇ ਰਾਜਾਂ ’ਚ ਯੂਪੀ ਤੇ ਬਿਹਾਰ ਸ਼ਾਮਲ

-- 10 August,2018

ਨਵੀਂ ਦਿੱਲੀ, ਬਿਹਾਰ ਅਤੇ ਉੱਤਰ ਪ੍ਰਦੇਸ਼ ਸਰਕਾਰਾਂ ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਸੰਸਥਾ ਐਨਸੀਪੀਸੀਆਰ ਵੱਲੋਂ ਉਨ੍ਹਾਂ ਦੇ 316 ਬਾਲ ਘਰਾਂ ਦੇ ਸੋਸ਼ਲ ਆਡਿਟ ਦਾ ਵਿਰੋਧ ਕਰ ਰਹੀਆਂ ਹਨ। ਇਨ੍ਹਾਂ ਸੰਸਥਾਵਾਂ ਵਿੱਚ ਕੁੱਲ ਸੱਤ ਹਜ਼ਾਰ ਤੋਂ ਵਧ ਬੱਚੇ ਰਹਿੰਦੇ ਹਨ। ਕੌਮੀ ਕਮਿਸ਼ਨ ਦੇ ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।

ਐਨਸੀਪੀਸੀਆਰ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਬਿਹਾਰ ਅਤੇ ਉੱਤਰ ਪ੍ਰਦੇਸ਼ ਤੋਂ ਇਲਾਵਾ ਹਿਮਾਚਲ ਪ੍ਰਦੇਸ਼, ਮਣੀਪੁਰ, ਮੇਘਾਲਿਆ, ਕੇਰਲ, ਪੱਛਮੀ ਬੰਗਾਲ, ਛੱਤੀਸਗੜ੍ਹ ਅਤੇ ਦਿੱਲੀ ਵੀ ਆਪਣੇ ਬਾਲ ਘਰਾਂ ਦੇ ਸੋਸ਼ਲ ਆਡਿਟ ਦੇ ਵਿਰੋਧ ਕਰ ਰਹੇ ਹਨ। ਇਹ ਜਾਣਕਾਰੀਆਂ ਅਜਿਹੇ ਸਮੇਂ ਸਾਹਮਣੇ ਆਈਆਂ ਹਨ ਜਦੋਂ ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਆਸ਼ਰਿਤ ਘਰਾਂ ਵਿੱਚ ਲੜਕੀਆਂ ਨਾਲ ਕਥਿਤ ਜਿਨਸੀ ਸ਼ੋਸ਼ਣ ਦੇ ਗੰਭੀਰ ਮਾਮਲੇ ਸਾਹਮਣੇ ਆਏ ਹਨ। ਕੁੜੀਆਂ ਨਾਲ ਜਿਨਸੀ ਸ਼ੋਸ਼ਣ ਦਾ ਮੁੱਦਾ ਸਭ ਤੋਂ ਪਹਿਲਾਂ ਅਪਰੈਲ ਵਿੱਚ ਸੁਰਖੀਆਂ ਵਿੱਚ ਆਇਆ ਸੀ ਜਦੋਂ ਟਾਟਾ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸ ਨੇ ਰਾਜ ਸਮਾਜਿਕ ਕਲਿਆਣ ਵਿਭਾਗ ਨੂੰ ਬਿਹਾਰ ਦੇ ਆਸ਼ਰਿਤ ਘਰਾਂ ’ਤੇ ਆਪਣੀ ਆਡਿਟ ਰਿਪੋਰਟ ਸੌਂਪੀ ਸੀ। ਇਸ ਵਿੱਚ ਮੁਜ਼ੱਫਰਪੁਰ ਦੇ ਇਕ ਸ਼ੈਲਟਰ ਹੋਮ ਵਿੱਚ ਕੁੜੀਆਂ ਦੇ ਜਿਨਸੀ ਸ਼ੋਸ਼ਣ ਦੀ ਸੰਭਾਵਨਾ ਦੀ ਗੱਲ ਕਹੀ ਗਈ ਸੀ। ਬਾਅਦ ਵਿੱਚ ਮੈਡੀਕਲ ਜਾਂਚ ਵਿੱਚ ਇਸ ਦੀ ਪੁਸ਼ਟੀ ਹੋਈ।
ਦੂਜਾ ਮਾਮਲਾ ਇਸ ਹਫ਼ਤੇ ਸਾਹਮਣੇ ਆਇਆ ਜਦ ਉੱਤਰ ਪ੍ਰਦੇਸ਼ ਦੇ ਦੇਵਰੀਆ ਦੇ ਇਕ ਬਾਲ ਘਰ ਤੋਂ 24 ਕੁੜੀਆਂ ਨੂੰ ਬਚਾਇਆ ਗਿਆ ਸੀ। ਇਹ ਦੋਸ਼ ਹੈ ਕਿ ਉਨ੍ਹਾਂ ਦਾ ਵੀ ਜਿਨਸੀ ਸ਼ੋਸ਼ਣ ਹੋਇਆ ਹੈ।

Facebook Comment
Project by : XtremeStudioz