Close
Menu

ਬਿ੍ਰਟੇਨ ਸਰਕਾਰ ਜਲਿਆਂਵਾਲੇ ਬਾਗ ਦੇ ਨਰਸੰਹਾਰ ’ਤੇ ਮੰਗੇ ਬਿਨਾਂ ਸ਼ਰਤ ਮੁਆਫ਼ੀ-ਅਮਰਿੰਦਰ ਸਿੰਘ

-- 12 April,2019

ਗਵਰਨਰ ਪੰਜਾਬ ਅਤੇ ਮੁੱਖ ਮੰਤਰੀ ਨੇ ਸਾਂਝੇ ਤੌਰ ’ਤੇ ਕੈਂਡਲ ਮਾਰਚ ਕਰਕੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
ਅੰਮਿ੍ਰਤਸਰ 12 ਅਪ੍ਰੈਲ ( )
ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਬਿ੍ਰਟਿਸ਼ ਪ੍ਰਧਾਨ ਮੰਤਰੀ ਥਰੇਸਾ ਦੁਆਰਾ ਜਲਿਆਂਵਾਲੇ ਬਾਗ ਸਾਕੇ ਸਬੰਧੀ ਮੰਗੀ ਗਈ ਮੁਆਫੀ ਨੂੰ ਨਾ ਕਾਫ਼ੀ ਦੱਸਦਿਆਂ ਕਿਹਾ ਹੈ ਕਿ ਬਰਤਾਨੀਆ ਨੂੰ ਇਸ ਸਾਕੇ ਲਈ ਬਿਨਾਂ ਸ਼ਰਤ ਮੁਆਫੀ ਮੰਗਣੀ ਚਾਹੀਦੀ ਹੈ। ਉਕਤ ਪਰਗਟਾਵਾ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਸਰਕਾਰ ਵਲੋਂ ਜਲਿਆਂਵਾਲੇ ਬਾਗ ਦੇ ਇਤਿਹਾਸਕ ਸਾਕੇ ਦੀ 100ਵੀਂ ਵਰੇ ਗੰਢ ਸਬੰਧੀ ਅੰਮਿ੍ਰਤਸਰ ਵਿਚ ਕਰਵਾਏ ਗਏ ਕੈਂਡਲ ਮਾਰਚ ਦੌਰਾਨ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕੀਤਾ। ਇਸ ਮੌਕੇ ਰਾਜਪਾਲ ਪੰਜਾਬ ਸ੍ਰੀ ਵੀ ਪੀ ਐਸ ਬਦਨੌਰ ਸਮੇਤ ਉੱਘੀਆਂ ਹਸਤੀਆਂ ਅਤੇ ਹਜ਼ਾਰਾ ਲੋਕਾਂ ਨੇ ਕੈਂਡਲ ਮਾਰਚ ‘ਚ ਭਾਗ ਲਿਆ।
ਟਾਉਨ ਹਾਲ ਤੋਂ ਸ਼ੁਰੂ ਹੋਇਆ ਇਹ ਮਾਰਚ ਜਲਿਆਂਵਾਲੇ ਬਾਗ ਵਿਖੇ ਸ਼ਹੀਦਾਂ ਨੂੰ ਸ਼ਰਧਾ ਸੁਮਨ ਭੇਂਟ ਕਰਕੇ ਸਮਾਪਤ ਹੋਇਆ। ਰਸਤੇ ਵਿਚ ਲੋਕਾਂ ਨੇ ਬੜੇ ਉਤਸ਼ਾਹ ਨਾਲ ਇਨਕਲਾਬ ਜਿੰਦਾਬਾਦ ਦੇ ਨਾਰੇ ਲਗਾਏ।
ਭਾਰਤ ਦੇ ਇਤਿਹਾਸ ਵਿਚ ਉਕਤ ਸਾਕੇ ਨੂੰੂ ਦਿਲ ਝੰਝੋੜ ਦੇਣ ਵਾਲੀ ਘਟਨਾ ਕਰਾਰ ਦਿੰਦੇ ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਦੇ ਲੋਕ ਚਾਹੁੰਦੇ ਹਨ ਕੀ ਬਰਤਾਨੀਆ ਅੱਜ ਤੋਂ 100 ਸਾਲ ਪਹਿਲਾਂ ਕੀਤੀੇ ਇਸ ਘਿਨੌਣੀ ਘਟਨਾ ਲਈ ਮੁਆਫੀ ਮੰਗੇ। ਉਨਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਇਸ ਬਾਰੇ ਰੈਜੂਲੇਸ਼ਨ ਮੱਤਾ ਵੀ ਪਾਸ ਕਰ ਚੁੱਕੀ ਹੈ। ਉਨਾਂ ਕਿਹਾ ਕਿ ਅੱਜ ਜੱਗ ਰਹੀਆਂ ਇਹ ਮੋਮਬੱਤੀਆਂ ਉਸ ਉਦਾਸ ਦਿਨ ਨੂੰ ਯਾਦ ਕਰ ਰਹੀਆਂ ਹਨ। ਜਦੋਂ ਨਿਹੱਥੇ ਲੋਕਾਂ ’ਤੇ ਅੰਗਰੇਜ਼ ਹਕੁਮਤ ਵਲੋਂ ਗੋਲੀਆਂ ਚਲਾਈਆਂ ਗਈਆਂ। ਉਹ ਇਸ ਮੌਕੇ ਹਾਜ਼ਰ ਸਾਕੇ ਦੇ ਸ਼ਹੀਦਾਂ ਦੇ ਕਈ ਪਰੀਵਾਰਾਂ ਨੂੰ ਵੀ ਮਿਲੇ।
ਇਸ ਮੌਕੇ ਕਈ ਰਾਜਸੀ ਅਤੇ ਸਮਾਕਿਜ ਹਸਤੀਆਂ ਵੀ ਸ਼ਾਮਲ ਸਨ ਜਿਨਾਂ ਵਿੱਚ ਆਲ ਇੰਡੀਆ ਕਾਂਗਰਸ ਕਮੇਟੀ ਦੇ ਪੰਜਾਬ ਇੰਚਾਰਜ ਆਸ਼ਾ ਕੁਮਾਰੀ, ਸ੍ਰੀ ਸੁਨੀਲ ਜਾਖੜ ਪ੍ਰਧਾਨ ਪੰਜਾਬ ਕਾਂਗਰਸ ਕਮੇਟੀ, ਕੈਬਨਿਟ ਮੰਤਰੀ ਸ: ਸੁੱਖਬਿੰਦਰ ਸਿੰਘ ਸਰਕਾਰੀਆ, ਕੈਬਨਿਟ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ, ਸਾਬਕਾ ਮੰਤਰੀ ਸ੍ਰੀਮਤੀ ਲਕਸ਼ਮੀਕਾਂਤਾ ਚਾਵਲਾ, ਐਮ ਐਲ ਏਜ਼ ਸ੍ਰੀ ਰਾਜਕੁਮਾਰ ਵੇਰਕਾ, ਸ੍ਰੀ ਇੰਦਰਬੀਰ ਸਿੰਘ ਬੁਲਾਰੀਆ, ਸ੍ਰੀ ਸੁਨੀਲ ਦੱਤੀ, ਵੀ ਹਾਜ਼ਰ ਸਨ।

Facebook Comment
Project by : XtremeStudioz