Close
Menu

ਬੀਬੀਐਮਬੀ ’ਚ ਛੇਤੀ ਭਰੀਆਂ ਜਾਣਗੀਆਂ ਅਸਾਮੀਆਂ: ਰਾਣਾ ਕੇਪੀ

-- 19 May,2017

ਨੰਗਲ,ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਰੀਕ੍ਰਿਏਸ਼ਨ ਸੈਂਟਰ ਡਬਲ ਡੀ. ਬਲਾਕ ਨੰਗਲ ਵਿੱਚ ਇਕ ਸਨਮਾਨ  ਸਮਾਰੋਹ ਦੋਰਾਨ ਕਿਹਾ ਕਿ ਜਲਦੀ ਹੀ ਬੀਬੀਐਮਬੀ ਵਿੱਚ  ਪੰਜਾਬ ਦੇ ਹਿੱਸੇ ਦੀਆਂ ਪੋਸਟਾਂ ਭਰ ਕੇ  ਬਣਦੇ ਕੋਟੇ ਨੂੰ ਪੂਰਾ ਕੀਤਾ ਜਾਵੇਗਾ, ਜਿਸ ਨਾਲ 1000 ਤੋਂ ਵੱਧ  ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮਿਲਣਗੇ।
ਉਨ੍ਹਾਂ ਕਿਹਾ ਕਿ ਬੀਬੀਐਮਬੀ ਕਰਮਚਾਰੀਆਂ ਨੇ ਜੋ ਮਸਲੇ ਉਨ੍ਹਾਂ ਦੇ ਸਾਹਮਣੇ ਰੱਖੇ ਹਨ, ਉਨ੍ਹਾਂ ਨੂੰ ਪਹਿਲ ਦੇ ਅਧਾਰ ’ਤੇ ਹੱਲ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਬੀਬੀਐਮਬੀ ਕਰਮਚਾਰੀਆਂ ਲਈ ਨਵੇਂ ਕਵਾਟਰਾਂ ਦੇ ਨਿਰਮਾਣ ਸਮੇਤ ਕਈ ਹੋਰ ਕੰਮ ਚੱਲ ਰਹੇ ਹਨ।  ਰਾਣਾ ਕੇਪੀ ਸਿੰਘ ਨੇ  ਕਿਹਾ ਕਿ ਕਾਂਗਰਸ  ਸਰਕਾਰ ਹੁਣ ਫੈਕਟਰੀ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਮੁਹੱਈਆ ਕਰਵਾਏਗੀ ਤਾਂ ਜੋ  ਫੈਕਟਰੀ ਦੀ ਆਰਥਿਕ ਸਥਿਤੀ ਵਿੱਚ ਸੁਧਾਰ ਆ ਸਕੇ ਅਤੇ ਪਲਾਂਟ ਦਾ ਵਿਸਥਾਰ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਪੀਏਸੀਐਲ ਫੈਕਟਰੀ ਦਾ ਮਾਮਲਾ ਸੁਲਝਾਉਣ ਲਈ ਮੁੱਖ ਮੰਤਰੀ ਨੇ 26 ਮਈ ਨੂੰ ਉਚ ਪੱਧਰੀ ਬੈਠਕ ਬੁਲਾਈ ਹੈ, ਜਿਸ ਵਿੱਚ  ਹਰ ਪਹਿਲੂ ’ਤੇ ਵਿਚਾਰ ਕਰ ਕੇ ਫੈਕਟਰੀ ਨੂੰ ਘਾਟੇ ਤੋਂ ਉਭਾਰਿਆ ਜਾਵੇਗਾ।

Facebook Comment
Project by : XtremeStudioz