Close
Menu

ਬੀਬੀ ਭੱਠਲ ਦੀ ਸੰਭਾਵੀ ਨਿਯੁਕਤੀ ਦਾ ਰਿਹਾਇਸ਼ ਨਾਲ ਸਬੰਧ ਨਹੀਂ: ਸਰਕਾਰ

-- 11 June,2018

ਚੰਡੀਗੜ੍ਹ, ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਦੀ ਪੰਜਾਬ ਰਾਜ ਯੋਜਨਾ ਬੋਰਡ ਦੀ ਉਪ ਚੇਅਰਪਰਸਨ ਵਜੋਂ ਸੰਭਾਵਿਤ ਨਿਯੁਕਤੀ ਨੂੰ ਚੰਡੀਗੜ੍ਹ ਦੇ ਉੱਚ ਸੁਰੱਖਿਆ ਵਾਲੇ ਸੈਕਟਰ-2 ਦੀ ਸਰਕਾਰੀ ਰਿਹਾਇਸ਼ ਦੀ ਸੇਵਾ ਜਾਰੀ ਰੱਖਣ ਨਾਲ ਜੋੜਨ ਦੀਆਂ ਰਿਪੋਰਟਾਂ ਦਾ ਪੰਜਾਬ ਸਰਕਾਰ ਨੇ ਖੰਡਨ ਕੀਤਾ ਹੈ।
ਇਕ ਸਰਕਾਰੀ ਬੁਲਾਰੇ ਨੇ ਅੱਜ ਸਪੱਸ਼ਟ ਕੀਤਾ ਕਿ ਸ੍ਰੀਮਤੀ ਭੱਠਲ ਦੀ ਸੰਭਾਵਿਤ ਨਿਯੁਕਤੀ ਉਨ੍ਹਾਂ ਨੂੰ ਸਰਕਾਰੀ ਰਿਹਾਇਸ਼ ਰੱਖਣ ਦੀ ਸਹੂਲਤ ਨਾਲ ਜੋੜਨਾ ਬਿਲਕੁਲ ਗ਼ਲਤ ਹੈ। ਬੁਲਾਰੇ ਨੇ ਕਿਹਾ ਕਿ ਜੇਕਰ ਸ੍ਰੀਮਤੀ ਭੱਠਲ ਨੂੰ ਇਸ ਵੱਕਾਰੀ ਅਹੁਦੇ ਲਈ ਨਿਯੁਕਤ ਕੀਤਾ ਜਾਂਦਾ ਹੈ ਤਾਂ ਇਸ ਦਾ ਆਧਾਰ ਉਨ੍ਹਾਂ ਦਾ ਸਾਬਕਾ ਮੁੱਖ ਮੰਤਰੀ ਵਜੋਂ ਸੂਬੇ ਵਿੱਚ ਲੰਮਾ ਪ੍ਰਸ਼ਾਸਨਿਕ ਤਜਰਬਾ ਅਤੇ ਮੁਹਾਰਤ ਹੋਵੇਗੀ। ਇਸ ਤੋਂ ਪਹਿਲਾਂ ਇਸ ਅਹੁਦੇ ’ਤੇ ਉੱਘੇ ਉਦਯੋਗਪਤੀ ਰਾਜਿੰਦਰ ਗੁਪਤਾ ਅਤੇ ਭਾਜਪਾ ਦੇ ਸਾਬਕਾ ਸੂਬਾਈ ਮੁਖੀ ਪ੍ਰੋ. ਰਾਜਿੰਦਰ ਭੰਡਾਰੀ ਰਹਿ ਚੁੱਕੇ ਹਨ। ਬੁਲਾਰੇ ਨੇ ਦੱਸਿਆ ਕਿ ਸ੍ਰੀ ਭੰਡਾਰੀ ਦੇ ਅਸਤੀਫ਼ਾ ਦੇਣ ਨਾਲ ਪੰਜਾਬ ਯੋਜਨਾ ਬੋਰਡ ਦੇ ਉਪ ਚੇਅਰਪਰਸਨ ਦੇ ਦੋ ਅਹੁਦਿਆਂ ਵਿੱਚੋਂ ਇਕ ਅਹੁਦਾ ਖਾਲੀ ਹੋ ਗਿਆ ਹੈ, ਜਿਸ ਨੂੰ ਢੁਕਵੀਂ ਪ੍ਰਕਿਰਿਆ ਰਾਹੀਂ ਭਰਿਆ ਜਾਵੇਗਾ।  ਬੁਲਾਰੇ ਨੇ ਦੱਸਿਆ ਕਿ ਬੀਬੀ ਭੱਠਲ ਦੀ ਸੰਭਾਵਿਤ ਨਿਯੁਕਤੀ ਨੂੰ ਸਰਕਾਰੀ ਰਿਹਾਇਸ਼ ਬਰਕਰਾਰ ਰੱਖਣ ਨਾਲ ਜੋੜਨ ਦੀ ਰਿਪੋਰਟ ਗ਼ਲਤ ਹੈ।

Facebook Comment
Project by : XtremeStudioz