Close
Menu

ਬੁੱਧੀਜੀਵੀਆਂ ਦੀ ਨਜ਼ਰਬੰਦੀ ਪੰਜ ਦਿਨ ਹੋਰ ਵਧਾਈ

-- 14 September,2018

* ਪਟੀਸ਼ਨਰਾਂ ਦੇ ਵਕੀਲ ਦੀ ਗ਼ੈਰਹਾਜ਼ਰੀ ਕਾਰਨ ਸੁਣਵਾਈ ਅੱਗੇ ਪਾਈ
* ਹੁਣ 17 ਸਤੰਬਰ ਨੂੰ ਹੋਵੇਗੀ ਅਗਲੀ ਸੁਣਵਾਈ

ਨਵੀਂ ਦਿੱਲੀ, ਭੀਮਾ-ਕੋਰੇਗਾਓਂ ਹਿੰਸਾ ਦੇ ਮਾਮਲੇ ’ਚ ਘਰਾਂ ਅੰਦਰ ਬੰਦ ਪੰਜ ਸਮਾਜਿਕ ਕਾਰਕੁਨਾਂ ਅਤੇ ਬੁੱਧੀਜੀਵੀਆਂ ਦੀ ਨਜ਼ਰਬੰਦੀ ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਪੰਜ ਹੋਰ ਦਿਨਾਂ ਲਈ ਵਧਾ ਦਿੱਤੀ ਹੈ। ਚੀਫ਼ ਜਸਟਿਸ ਦੀਪਕ ਮਿਸ਼ਰਾ, ਜਸਟਿਸ ਏ ਐਮ ਖਾਨਵਿਲਕਰ ਤੇ ਡੀ ਵਾਈ ਚੰਦਰਚੂੜ ਦੀ ਬੈਂਚ ਨੇ ਇਤਿਹਾਸਕਾਰ ਰੋਮਿਲਾ ਥਾਪਰ ਅਤੇ ਚਾਰ ਹੋਰਾਂ ਵੱਲੋਂ ਦਾਖ਼ਲ ਪਟੀਸ਼ਨ ’ਤੇ ਕੇਸ ਦੀ ਸੁਣਵਾਈ 17 ਸਤੰਬਰ ਲਈ ਮੁਲਤਵੀ ਕਰ ਦਿੱਤੀ। ਉਨ੍ਹਾਂ ਕਿਹਾ ਸੀ ਕਿ ਪਟੀਸ਼ਨਰਾਂ ਦੇ ਵਕੀਲ ਅਭਿਸ਼ੇਕ ਮਨੂ ਸਿੰਘਵੀ ਦੂਜੀ ਅਦਾਲਤ ’ਚ ਰੁੱਝੇ ਹੋਏ ਹਨ। ਇਸ ਤੋਂ ਪਹਿਲਾਂ ਸਿੰਘਵੀ ਨੇ ਬੈਂਚ ਮੂਹਰੇ ਪੇਸ਼ ਹੋ ਕੇ ਕਿਹਾ ਸੀ ਕਿ ਰੋਮਿਲਾ ਥਾਪਰ ਦੀ ਪਟੀਸ਼ਨ ’ਤੇ ਸੁਣਵਾਈ ਦੁਪਹਿਰ ਬਾਅਦ ਕੀਤੀ ਜਾਵੇ ਕਿਉਂਕਿ ਕਿਸੇ ਦੂਜੇ ਮਾਮਲੇ ’ਚ ਉਨ੍ਹਾਂ ਹੋਰ ਅਦਾਲਤ ਮੂਹਰੇ ਪੇਸ਼ ਹੋਣਾ ਹੈ। ਬੈਂਚ ਬੁੱਧੀਜੀਵੀਆਂ ਵਰਵਰਾ ਰਾਓ, ਅਰੁਨ ਫਰੇਰਾ, ਵਰਨਨ ਗੌਂਜ਼ਾਲਵੇਸ, ਸੁਧਾ ਭਾਰਦਵਾਜ ਅਤੇ ਗੌਤਮ ਨਵਲੱਖਾ ਦੀ ਗ੍ਰਿਫ਼ਤਾਰੀ ਖਿਲਾਫ਼ ਦਾਖ਼ਲ ਪਟੀਸ਼ਨ ’ਤੇ ਸੁਣਵਾਈ ਕਰ ਰਿਹਾ ਸੀ।

Facebook Comment
Project by : XtremeStudioz