Close
Menu

ਬੇਅਦਬੀ ਕਾਂਡ: ਸੁਖਬੀਰ ਬਾਦਲ ਨੂੰ 16 ਤਕ ਜਵਾਬ ਦੇਣ ਲਈ ਦਿੱਤਾ ਸਮਾਂ

-- 08 March,2018

ਚੰਡੀਗੜ੍ਹ, ਪੰਜਾਬ ’ਚ ਬੇਅਦਬੀ ਦੀਆਂ ਘਟਨਾਵਾਂ ਲਈ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ‘ਝੂਠ’ ਅਤੇ ‘ਗੁੰਮਰਾਹਕੁੰਨ’ ਪ੍ਰਚਾਰ ਕਰਨ ਦਾ ਦੋਸ਼ ਲਾਉਂਦਿਆਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਉਨ੍ਹਾਂ ਨੂੰ ਕਮਿਸ਼ਨ ਕੋਲ ਪੇਸ਼ ਹੋਣ ਦਾ ਇਕ ਹੋਰ ਮੌਕਾ ਦਿੱਤਾ ਹੈ। ਸ੍ਰੀ ਸੁਖਬੀਰ ਬਾਦਲ ਨੂੰ ਭੇਜੇ ਤਾਜੇ ਪੱਤਰ ’ਚ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ (ਸੁਖਬੀਰ ਬਾਦਲ) ਵੱਲੋਂ ਭੇਜੇ ਗਏ ਪਹਿਲੇ ਪੱਤਰ ਦੇ ਸਾਰ ਤੋਂ ਜਾਪਦਾ ਹੈ ਕਿ ਉਹ ਗੂੜ੍ਹੀ ਸਾਜ਼ਿਸ਼ ਤੋਂ ਜਾਣੂ ਹਨ। ਉਨ੍ਹਾਂ ਸੁਖਬੀਰ ਬਾਦਲ ਨੂੰ ਹੁਣ 16 ਮਾਰਚ ਤਕ ਜਵਾਬ ਦੇਣ ਦਾ ਸਮਾਂ ਦਿੱਤਾ ਹੈ। ਜਸਟਿਸ ਰਣਜੀਤ ਸਿੰਘ ਨੇ ਕਿਹਾ ਕਿ ਜ਼ਿੰਮੇਵਾਰ ਨਾਗਰਿਕ ਅਤੇ ਪੰਥਕ ਏਜੰਡੇ ਵਾਲੀ ਸਿਆਸੀ ਪਾਰਟੀ ਦੇ ਮੁਖੀ ਹੋਣ ਦੇ ਨਾਤੇ ਉਨ੍ਹਾਂ ਨੂੰ ਬੇਅਦਬੀ ਦੀਆਂ ਘਟਨਾਵਾਂ ਸਬੰਧੀ ਕੋਈ ਵੀ ਜਾਣਕਾਰੀ ਹੈ ਤਾਂ ਉਹ ਲੋਕ ਹਿੱਤ ’ਚ ਕਮਿਸ਼ਨ ਮੂਹਰੇ ਪੇਸ਼ ਹੋ ਕੇ ਇਸ ਦਾ ਖ਼ੁਲਾਸਾ ਕਰਨ। ਇਸ ਤੋਂ ਪਹਿਲਾਂ ਪੰਜਾਬ ਦੇ ਰਾਜਪਾਲ ਨੂੰ ਸੌਂਪੇ ਮੰਗ ਪੱਤਰ ’ਚ ਸੁਖਬੀਰ ਸਿੰਘ ਬਾਦਲ ਨੇ ਜ਼ਿਕਰ ਕੀਤਾ ਸੀ ਕਿ ਬੇਅਦਬੀ ਦੀਆਂ ਘਟਨਾਵਾਂ ਪਿੱਛੇ ਡੂੰਘੀ ਸਾਜ਼ਿਸ਼ ਹੋਣ ਦੇ ਨਾਲ ਨਾਲ ਇਸ ਪਿੱਛੇ ਵਿਦੇਸ਼ੀ ਤਾਕਤਾਂ ਦਾ ਵੀ ਹੱਥ ਹੈ। ਮੰਗ ਪੱਤਰ ’ਚ ਆਖੀਆਂ ਗੱਲਾਂ ਦਾ ਨੋਟਿਸ ਲੈਂਦਿਆਂ ਜਸਟਿਸ ਰਣਜੀਤ ਸਿੰਘ ਨੇ ਸੁਖਬੀਰ ਸਿੰਘ ਨੂੰ ਹਲਫ਼ਨਾਮੇ ਸਮੇਤ ਪੇਸ਼ ਹੋਣ ਜਾਂ ਡਾਕ ਰਾਹੀਂ ਜਾਣਕਾਰੀ ਦੇਣ ਲਈ ਕਿਹਾ ਸੀ। ਇਸ ’ਤੇ ਸੁਖਬੀਰ ਬਾਦਲ ਨੇ ਕਮਿਸ਼ਨ ਨੂੰ ਜਵਾਬ ਨਾ ਦੇਣ ਸਬੰਧੀ ਪੱਤਰ ਭੇਜਿਆ ਸੀ।

Facebook Comment
Project by : XtremeStudioz