Close
Menu

ਬ੍ਰਿਟੇਨ ਨੇ ਜੂਲੀਅਨ ਨੂੰ ਡਿਪਲੋਮੈਟ ਦਾ ਦਰਜਾ ਦੇਣ ਤੋਂ ਕੀਤਾ ਇਨਕਾਰ

-- 12 January,2018

ਲੰਡਨ — ਬ੍ਰਿਟਿਸ਼ ਸਰਕਾਰ ਨੇ ਗ੍ਰਿਫਤਾਰੀ ਤੋਂ ਬਚਣ ਲਈ ਲੰਡਨ ਸਥਿਤ ਇਕਵਾਡੋਰ ਦੂਤਘਰ ‘ਚ ਲੁਕੇ ਵਿਕੀਲੀਕਸ ਦੇ ਸੰਸਥਾਪਕ ਜੂਲੀਅਨ ਅਸਾਂਜੇ ਨੂੰ ਡਿਪਲੋਮੈਟ ਦਾ ਦਰਜਾ ਦੇਣ ਤੋਂ ਵੀਰਵਾਰ ਨੂੰ ਇਨਕਾਰ ਕਰ ਦਿੱਤਾ। ਸਵੀਡਨ ‘ਚ ਜਿਨਸੀ ਸੋਸ਼ਣ ਦੇ ਮਾਮਲੇ ‘ਤ ਹਾਰਣ ਤੋਂ ਬਾਅਦ ਅਸਾਂਜੇ ਸਾਲ 2012 ਤੋਂ ਮੱਧ ਲੰਡਨ ‘ਚ ਸਥਿਤ ਇਕਵਾਡੋਰ ਦੇ ਦੂਤਘਰ ‘ਚ ਰਹਿ ਰਹੇ ਹਨ। ਇਕਵਾਡੋਰ ਦੀ ਸਰਕਾਰ ਨੇ 46 ਸਾਲਾਂ ਅਸਾਂਜੇ ਨੂੰ ਡਿਪਲੋਮੈਟ ਦਾ ਦਰਜਾ ਦੇਣ ਦਾ ਜ਼ਿਕਰ ਕੀਤਾ ਸੀ।
ਅਜਿਹੀ ਜਾਣਕਾਰੀ ਮਿਲ ਰਹੀ ਹੈ ਕਿ ਇਕਵਾਡੋਰ ਨੇ ਹਾਲ ਹੀ ‘ਚ ਇਕ ਆਸਟਰੇਲੀਆਈ ਨਾਗਰਿਕ ਨੂੰ ਪਾਸਪੋਰਟ ਜਾਰੀ ਕੀਤਾ ਹੈ, ਜਿਸ ਨੇ ਸਾਢੇ 5 ਸਾਲ ਪਹਿਲਾਂ ਦੱਖਣੀ ਅਮਰੀਕਾ ਦੇ ਇਸ ਦੇਸ਼ ਨਾਲ ਰਾਜਨੀਤਕ ਪਨਾਹ ਦੀ ਮੰਗ ਕੀਤੀ ਸੀ। ਬ੍ਰਿਟਿਸ਼ ਵਿਦੇਸ਼ ਅਤੇ ਰਾਸ਼ਟਰ ਮੰਡਲ ਦਫਤਰ (ਐੱਫ. ਸੀ. ਓ.) ਦੇ ਬੁਲਾਰੇ ਨੇ ਕਿਹਾ, ‘ਇਕਵਾਡੋਰ ਦੀ ਸਰਕਾਰ ਨੇ ਹਾਲ ਹੀ ‘ਚ ਬ੍ਰਿਟੇਨ ‘ਚ ਅਸਾਂਜੇ ਨੂੰ ਡਿਪਲੋਮੈਟ ਦਰਜਾ ਦੇਣ ਦਾ ਜ਼ਿਕਰ ਕੀਤਾ ਸੀ। ਬ੍ਰਿਟੇਨ ਨੇ ਇਸ ਜ਼ਿਕਰ ਨੂੰ ਨਹੀਂ ਮੰਨਿਆ ਅਤੇ ਨਾ ਹੀ ਇਸ ਮੁੱਦੇ ‘ਤੇ ਇਕਵਾਡੋਰ ਨਾਲ ਗੱਲ ਕਰ ਰਹੇ ਹਨ।’
ਬੁਲਾਰੇ ਨੇ ਕਿਹਾ, ‘ਇਕਵਾਡੋਰ ਨੂੰ ਪਤਾ ਹੈ ਕਿ ਇਸ ਸਮੱਸਿਆ ਦਾ ਹੱਲ ਇਹ ਹੈ ਕਿ ਨਿਆਂ ਦਾ ਸਾਹਮਣਾ ਕਰਨ ਲਈ ਜੂਲੀਅਨ ਅਸਾਂਜੇ ਦੂਤਘਰ ਛੱਡਣਗੇ।’ ਅਸਾਂਜੇ ਬੀਤੇ 5 ਸਾਲਾਂ ਤੋਂ ਇਕਵਾਡੋਰ ਦੀ ਸ਼ਰਣ ‘ਚ ਹਨ ਅਤੇ ਉਨ੍ਹਾਂ ਨੂੰ ਬ੍ਰਿਟਿਸ਼ ਸਥਿਤ ਇਕਵਾਡੋਰ ਦੇ ਦੂਤਘਰ ਤੱਕ ਹੀ ਸੀਮਤ ਕਰਕੇ ਰੱਖਿਆ ਗਿਆ ਹੈ। ਬ੍ਰਿਟਿਸ਼ ਪੁਲਸ ਪਹਿਲਾਂ ਵੀ ਕਹਿ ਚੁੱਕੀ ਹੈ ਕਿ ਜੇਕਰ ਅਸਾਂਜ ਲੰਡਨ ‘ਚ ਇਕਵਾਡੋਰ ਦੇ ਦੂਤਘਰ ਨੂੰ ਛੱਡ ਦੇਣ ਤੰ ਉਨ੍ਹਾਂ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਜਾਵੇਗਾ।

Facebook Comment
Project by : XtremeStudioz