Close
Menu

ਬੱਚਿਆਂ ਦੇ ਬਲਾਤਕਾਰੀਆਂ ਨੂੰ ਫਾਹੇ ਲਾਉਣਾ ਜ਼ਰੂਰੀ: ਮੇਨਕਾ

-- 14 April,2018

ਚੰਦੌਲੀ (ਯੂਪੀ), 14 ਅਪਰੈਲ
ਕਠੂਆ ਬਲਾਤਕਾਰ ਤੇ ਕਤਲ ਕੇਸ ਨੂੰ ਘ੍ਰਿਣਤ ਕਾਰਾ ਕਰਾਰ ਦਿੰਦਿਆਂ ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ ਨੇ ਅੱਜ ਇਥੇ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨਾਲ ਬਲਾਤਕਾਰ ਕਰਨ ਵਾਲਿਆਂ ਨੂੰ ਸਜ਼ਾ-ਏ-ਮੌਤ ਦਿੱਤੇ ਜਾਣ ਦੀ ਵਕਾਲਤ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੰਤਰਾਲਾ ਇਸ ਸਬੰਧੀ ਪੋਕਸੋ ਐਕਟ ਵਿੱਚ ਸੋਧ ਦੀ ਤਜਵੀਜ਼ ਲਿਆਵੇਗਾ।

Facebook Comment
Project by : XtremeStudioz