Close
Menu

ਭਾਜਪਾ ਨੂੰ ਹਰਾਉਣ ਲਈ ਬਸਪਾ ਵਾਸਤੇ ਕੁਝ ਸੀਟਾਂ ਦੀ ਕੁਰਬਾਨੀ ਲਈ ਤਿਆਰ: ਅਖਿਲੇਸ਼

-- 12 June,2018

ਲਖਨਊ, ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਪਾਰਟੀ ਭਾਜਪਾ ਨੂੰ ਹਰਾਉਣ ਲਈ ਆਪਣੀ ਰਵਾਇਤੀ ਵਿਰੋਧੀ ਬਸਪਾ ਖਾਤਰ ਕੁਝ ਸੀਟਾਂ ਦੀ ਕੁਰਬਾਨੀ ਕਰਨ ਲਈ ਤਿਆਰ ਹੈ। ਸਾਬਕਾ ਮੁੱਖ ਮੰਤਰੀ ਨੇ ਮੈਨਪੁਰੀ ਵਿੱਚ ਆਖਿਆ ‘‘ ਜੇ ਬਸਪਾ ਲਈ ਕੁਝ ਸੀਟਾਂ ਕੁਰਬਾਨ ਕਰਨ ਦੀ ਲੋੜ ਪਈ ਤਾਂ ਅਸੀਂ ਸਮਾਜਵਾਦੀ ਝਿਜਕਾਂਗੇ ਨਹੀਂ। ਸਾਨੂੰ ਭਾਜਪਾ ਦੀ ਹਾਰ ਯਕੀਨੀ ਬਣਾਉਣੀ ਪਵੇਗੀ।’’ ਉਨ੍ਹਾਂ ਕਿਹਾ ਕਿ ਸਪਾ ਤੇ ਬਸਪਾ ਦਰਮਿਆਨ ਸਮਝ ਬੂਝ 2019 ਤੱਕ ਜਾਰੀ ਰਹੇਗੀ।
ਦੋਵਾਂ ਪਾਰਟੀਆਂ ਦੇ ਇਕ ਸਾਥ ਆਉਣ ਨਾਲ ਉੱਤਰ ਪ੍ਰਦੇਸ਼ ਵਿੱਚ ਚਾਰ ਜ਼ਿਮਨੀ ਚੋਣਾਂ ਵਿੱਚ ਭਾਜਪਾ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਹੈ। ਇਨ੍ਹਾਂ ਵਿੱਚ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦਾ ਗੜ੍ਹ ਮੰਨੇ ਜਾਂਦੇ ਗੋਰਖਪੁਰ ਦੀ ਲੋਕ ਸਭਾ ਸੀਟ ਵੀ ਸ਼ਾਮਲ ਹੈ। ਇਨ੍ਹਾਂ ਤੋਂ ਇਲਾਵਾ ਉਪ ਮੁੱਖ ਮੰਤਰੀ ਕੇਸ਼ਵ ਪ੍ਰਸ਼ਾਦ ਮੌਰੀਆ ਦੀ ਨੁਮਾਇੰਦਗੀ ਵਾਲੇ ਫੂਲਪੁਰ ਅਤੇ ਹਾਲ ਹੀ ਵਿੱਚ ਕੈਰਾਨਾ ਲੋਕ ਸਭਾ ਹਲਕਿਆਂ ਵਿੱਚ ਵੀ ਸੱਤਾਧਾਰੀ ਭਾਜਪਾ ਨੂੰ ਸ਼ਿਕਸਤ ਹੋਈ ਹੈ।
ਬਸਪਾ ਮੁਖੀ ਮਾਇਆਵਤੀ ਨੇ ਵੀ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ ਵਿਰੋਧੀ ਧਿਰ ਦਾ ਹਿੱਸਾ ਬਣੇਗੀ ਬਸ਼ਰਤੇ ਉਨ੍ਹਾਂ ਨੂੰ ਚੋਣਾਂ ਤੋਂ ਪਹਿਲਾਂ ਸਮਝੌਤੇ ਤਹਿਤ ਸਨਮਾਨਯੋਗ ਸੰਖਿਆ ਵਿੱਚ ਸੀਟਾਂ ਦਿੱਤੀਆਂ ਜਾਣ।
ਸ੍ਰੀ ਯਾਦਵ ਨੇ 2019 ਤੱਕ ਦੋਵਾਂ ਪਾਰਟੀਆਂ ਦਰਮਿਆਨ ਸਮਝ ਬੂਝ ਬਣ ਜਾਣ ਦਾ ਭਰੋਸਾ ਜਤਾਉਂਦਿਆਂ ਕੱਲ੍ਹ ਸ਼ਾਮੀਂ ਇਕ ਸਮਾਗਮ ਦੌਰਾਨ ਕਿਹਾ ‘‘ ਹੁਣ ਭਾਜਪਾ ਨੂੰ ਚਿੰਤਾ ਹੈ ਕਿ ਉਹ ਦੋਵੇਂ ਸਪਾ ਤੇ ਬਸਪਾ ਇਹ ਕਾਰਜ ਸੱਤਾਧਾਰੀ ਪਾਰਟੀ ਨੂੰ ਹਰਾਉਣ ਦਾ ਪੂਰਾ ਕਿਵੇਂ ਕਰਨਗੇ। ਉਹ ਦੇਖਣਗੇ ਕਿ ਕਿਵੇਂ ਭਾਜਪਾ ਨੂੰ ਹਰਾਉਣ ਲਈ ਸਾਡੇ  (ਸਪਾ) ਕਾਰਕੁਨ ਉਨ੍ਹਾਂ (ਬਸਪਾ) ਨਾਲ ਖੜੋਂਦੇ ਹਨ ਤੇ ਉਨ੍ਹਾਂ ਦੀ ਹਮਾਇਤ ਕਰਦੇ ਹਨ।

Facebook Comment
Project by : XtremeStudioz